ਕਾਂਗਰਸੀ ਆਗੂਆਂ ਤੇ ਕਾਂਗੜ ਦਾ ਕੀਤਾ ਧੰਨਵਾਦ
ਹਲਕੇ ਦੇ ਕਾਂਗਰਸੀ ਆਗੂਆਂ ਅਤੇ ਕਾਂਗੜ ਦਾ ਕੀਤਾ ਧੰਨਵਾਦ
Publish Date: Fri, 03 Apr 2026 06:21 PM (IST)
Updated Date: Sat, 04 Apr 2026 04:08 AM (IST)

ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਪਿਛਲੇ ਦਿਨੀਂ ਪੰਜਾਬ ਯੂਥ ਕਾਂਗਰਸ ਦੀਆ ਚੋਣਾਂ ’ਚ ਸਾਰੇ ਪੰਜਾਬ ਦੇ ਲੱਗਭਗ ਦਸ ਲੱਖ ਯੂਥ ਵੋਟਰਾਂ ਨੇ ਵੋਟਿੰਗ ਕੀਤੀ, ਜਿਸ ਚੋਣਾਂ ਨੂੰ ਲੈ ਕੇ ਯੂਥ ’ਚ ਭਾਰੀ ਉਤਸ਼ਾਹ ਦੇਖਣ ਲਈ ਮਿਲਿਆ। ਜੇਕਰ ਗੱਲ ਹਲਕਾ ਰਾਮਪੁਰਾ ਫੂਲ ਦੀ ਕਰੀਏ ਤਾਂ ਹਲਕੇ ਵਿੱਚੋ 15690 ਵੋਟ ਪੋਲ ਕੀਤੀ, ਜੋ ਬਠਿੰਡਾ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਨਾਲੋਂ ਜ਼ਿਆਦਾ ਹੈ। ਇਨ੍ਹਾਂ ਚੋਣਾਂ ’ਚ ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਕੈਬਨਿਟ ਮੰਤਰੀ ਵੱਲੋਂ ਹਲਕਾ ਯੂਥ ਪ੍ਰਧਾਨ ਲਈ ਜਸਪ੍ਰੀਤ ਸਿੰਘ ਜੱਸੀ ਬੁਰਜ ਗਿੱਲ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਤੇ ਹਲਕੇ ’ਚ ਪੈਂਦੇ ਦੋ ਬਲਾਕਾਂ ਵਿੱਚੋਂ ਬਲਾਕ ਭਗਤਾ ਤੋਂ ਰਮਨਦੀਪ ਸਿੰਘ ਗੁਰੂਸਰ ਅਤੇ ਬਲਾਕ ਫੂਲ ਤੋਂ ਲਵਜੀਤ ਸਿੰਘ ਦੁੱਲੇਵਾਲਾ ਨੂੰ ਉਮੀਦਵਾਰ ਬਣਿਆ ਗਿਆ ਸੀ। ਹੁਣ ਵੋਟਿੰਗ ਸਮਾਪਤ ਹੋ ਚੁੱਕੀ ਹੈ, ਜਿਸ ਦਾ ਨਤੀਜਾ ਅੱਧ ਮਈ ਦੇ ਮਹੀਨੇ ਤਕ ਆਉਣ ਦੀ ਸੰਭਾਵਨਾ ਹੈ। ਨਤੀਜੇ ਜੋਂ ਵੀ ਹੋਣ ਹਲਕੇ ਦੇ ਲੋਕਾਂ ਦੀ ਸੇਵਾ ਅਤੇ ਕਾਂਗਰਸ ਪਾਰਟੀ ਦਾ ਪ੍ਰਚਾਰ ਲਗਾਤਾਰ ਜਾਰੀ ਰਹੇਗਾ। ਹਲਕਾ ਯੂਥ ਪ੍ਰਧਾਨ ਉਮੀਦਵਾਰ ਜਸਪ੍ਰੀਤ ਸਿੰਘ ਬੁਰਜ ਗਿੱਲ ਨੇ ਗੁਰਪ੍ਰੀਤ ਸਿੰਘ ਕਾਂਗੜ ਤੇ ਹਰਮਨਵੀਰ ਜੈਸੀ ਕਾਂਗੜ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ ਅਤੇ ਹਲਕੇ ਦੇ ਸਾਰੇ ਸੀਨੀਅਰ ਆਗੂਆ ਸਰਪੰਚਾਂ ਪੰਚਾਂ ਪ੍ਰਧਾਨਾ, ਯੂਥ ਆਗੂਆ ਅਤੇ ਐਡਵੋਕੇਟ ਜੱਸ ਬੱਜੋਆਣਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਵੋਟਾ ਵਿੱਚ ਸਾਥ ਦਿੱਤਾ।