- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲੂਕਾ 'ਚ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ ਵਿਖੇ ਪ੍ਰੀ ਪ੍ਰਾਇਮਰੀ ਬੱਚਿਆਂ ਦੀ ਗਰੈਜੂਏਸ਼ਨ ਸੈਰੇਮਨੀ ਅਤੇ ਪ੍ਰਾਇਮਰੀ ਵਿਭਾਗ ਦੇ ਬੱਚਿਆਂ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਬੇਅੰਤ ਸਿੰਘ ਮਲੂਕਾ ਸਟੇਟ ਐਵਾਰਡੀ ਨੇ ਮੁੱਖ ਮਹਿਮਾਨਾਂ ਨੂੰ 'ਜੀ ਆਇਆਂ ਨੂੰ' ਆਖਿਆ। ਇਸ ਮੌਕੇ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੜ੍ਹੀ ਗਈ ਅਤੇ ਪਿਛਲੇ ਸਮੇਂ ਦੌਰਾਨ ਦਾਨੀ ਸੱਜਣਾਂ ਵੱਲੋਂ ਪਾਏ ਗਏ ਵਿਸ਼ੇਸ਼ ਯੋਗਦਾਨ ਬਾਰੇ ਵੀ ਚਰਚਾ ਕੀਤੀ ਗਈ। ਬੱਚਿਆਂ ਦੀ ਸਾਲਾਨਾ ਕਾਰਗੁਜ਼ਾਰੀ ਨੂੰ ਮੁੱਖ ਰੱਖਦੇ ਹੋਏ ਵਧੀਆ ਪੁਜ਼ੀਸ਼ਨਾਂ ਵਾਲੇ ਬੱਚਿਆਂ ਨੂੰ ਸੁਖਜਿੰਦਰ ਸਿੰਘ ਬਬਲਾ (ਅਮਰੀਕਾ) ਅਤੇ ਤਰਲੋਚਨ ਸਿੰਘ ਅਮਰੀਕਾ ਵਾਸੀ ਮਲੂਕਾ ਵੱਲੋਂ ਭੇਜੀ ਗਈ ਰਾਸ਼ੀ ਤਹਿਤ ਇਨਾਮ ਤਕਸੀਮ ਕੀਤੇ ਗਏ। ਮੰਚ ਤੇ ਹਾਜ਼ਰੀਨ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਸਪੈਸ਼ਲ ਇਨਾਮ ਦਿੱਤੇ ਗਏ। ਬੱਚਿਆਂ ਨੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਸ਼ਬਦ ਅਤੇ ਬਾਅਦ ਵਿੱਚ ਗੀਤ, ਡਾਂਸ, ਕੋਰਿਓਗ੍ਰਾਫੀ, ਸਕਿੱਟ, ਗਿੱਧਾ ਅਤੇ ਭੰਗੜਾ ਆਦਿ ਆਈਟਮਾਂ ਪੇਸ਼ ਕੀਤੀਆਂ।
ਸਕੂਲ ਸਟਾਫ਼ ਵੱਲੋਂ ਮੁੱਖ ਮਹਿਮਾਨ ਅਤੇ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਮਲੂਕਾ ਨੇ ਬੱਚਿਆਂ ਨੂੰ ਉਹਨਾਂ ਦੀ ਸਫ਼ਲਤਾ 'ਤੇ ਆਸ਼ੀਰਵਾਦ ਦਿੱਤਾ। ਉੱਥੇ ਸਮੁੱਚੇ ਸਟਾਫ਼ ਦੀ ਮਿਹਨਤ ਦੀ ਪ੍ਰਸ਼ੰਸਾ ਵੀ ਕੀਤੀ। ਬੂਟਾ ਸਿੰਘ ਸੀਐਚਟੀ ਨੇ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ੳਹਨਾਂ ਸਮੁੱਚੇ ਸਟਾਫ਼ ਦੀ ਦਿਨ-ਰਾਤ ਦੀ ਮਿਹਨਤ ਜਿਵੇਂ ਸਕੂਲ ਦੀ ਤਰੱਕੀ ਅਤੇ ਵਿਕਾਸ, ਸਕੂਲ ਆਫ਼ ਹੈਪੀਨੈੱਸ ਬਣਨ, ਵੱਡੇ ਪੱਧਰ 'ਤੇ ਨਵੇਂ ਦਾਖ਼ਲੇ, ਦਾਨੀ ਸੱਜਣਾਂ ਦੇ ਸਹਿਯੋਗ ਪ੍ਰਾਪਤ ਕਰਨ 'ਤੇ ਮੁਬਾਰਕਬਾਦ ਵੀ ਦਿੱਤੀ।
ਸਮਾਗਮ ਦੇ ਅੰਤ ਵਿੱਚ ਹਰਜਿੰਦਰ ਸਿੰਘ ਬੁਰਜ ਥਰੋੜ ਵੱਲੋਂ ਸਾਰੇ ਮਹਿਮਾਨਾਂ, ਬੱਚਿਆਂ ਦੇ ਮਾਪਿਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਮੈਡਮ ਸੁਖਜੀਤ ਕੌਰ ਨੇ ਸਟੇਜ ਸੰਚਾਲਨ ਕੀਤਾ। ਬੱਚਿਆਂ ਦੇ ਰੰਗਾ-ਰੰਗ ਪ੍ਰੋਗਰਾਮ ਦੀ ਤਿਆਰੀ ਕਮਲਪ੍ਰੀਤ ਕੌਰ ਅਤੇ ਮਨਦੀਪ ਕੌਰ ਨੇ ਸਾਂਝੇ ਤੌਰ 'ਤੇ ਕਰਵਾਈ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਜਗਸੀਰ ਸਿੰਘ ਭਗਤਾ ਸੀਐਮਟੀ, ਅਮਰੀਕ ਸਿੰਘ ਕਲਿਆਣ, ਹਰਜਿੰਦਰ ਸਿੰਘ ਬੁਰਜ ਥਰੋੜ, ਕੁਲਦੀਪ ਸ਼ਰਮਾ ਭਗਤਾ, ਸੁਖਜੀਤ ਕੌਰ ਕਲਿਆਣ, ਜਸਵਿੰਦਰ ਕੌਰ, ਸੁਖਜਿੰਦਰ ਸਿੰਘ ਘਣੀਆਂ, ਰਾਜਵਿੰਦਰ ਕੌਰ, ਮਨਦੀਪ ਕੌਰ, ਮਨਦੀਪ ਕੌਰ ਬੱਬੂ (ਸਾਰੇ ਅਧਿਆਪਕ) ਇਸ ਤੋਂ ਇਲਾਵਾ ਦਰਸ਼ਨ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ ਮਲੂਕਾ, ਨਿਰਮਲ ਸਿੰਘ ਮਲੂਕਾ ਸਾਬਕਾ ਸਰਪੰਚ, ਮੇਜਰ ਸਿੰਘ ਐਮਸੀ, ਅੰਗਰੇਜ ਸਿੰਘ ਐੱਮਸੀ, ਬੂਟਾ ਸਿੰਘ ਪ੍ਰਧਾਨ, ਜਗਸੀਰ ਸਿੰਘ ਢਿੱਲੋ ਪ੍ਰਧਾਨ ਨਗਰ ਪੰਚਾਇਤ, ਗੁਰਤੇਜ ਸਿੰਘ ਪੰਚ, ਰਾਜਵਿੰਦਰ ਸਿੰਘ ਪੰਚ, ਬਲਜੀਤ ਸਿੰਘ ਸੰਧੂ, ਰੇਸ਼ਮ ਸਿੰਘ ਸਿੱਧੂ, ਸੁਖਦੇਵ ਸਿੰਘ ਚੇਅਰਮੈਨ ਐਸਐਮਸੀ, ਹਰਕੰਵਲ ਸਿੰਘ ਬਰਾੜ ਆਦਿ ਹਾਜ਼ਰ ਸਨ।