2003 ਵੋਟਰ ਸੂਚੀਆਂ ’ਚੋਂ 73.49 ਫ਼ੀਸਦੀ ਲੋਕਾਂ ਦੀ ਕੀਤੀ ਮੈਪਿੰਗ
2003 ਵੋਟਰ ਲਿਸਟਾਂ ’ਚੋਂ 73.49 ਫੀਸਦੀ ਲੋਕਾਂ ਦੀ ਮੈਪਿੰਗ ਕੀਤੀ ਗਈ
Publish Date: Fri, 03 Apr 2026 05:20 PM (IST)
Updated Date: Sat, 04 Apr 2026 04:05 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਤਹਿਤ, ਬਠਿੰਡਾ ਚੋਣ ਵਿਭਾਗ 2003 ਵੋਟਰ ਸੂਚੀਆਂ ’ਚ ਮੌਜੂਦ ਵੋਟਰਾਂ ਦੇ ਡਾਟਾ ਦੀ ਮੈਪਿੰਗ ਪੂਰਨ ਕਰ ਲਈ ਗਈ ਹੈ। ਜ਼ਿਲ੍ਹਾ ਬਠਿੰਡਾ ਵਿੱਚ 73.49 ਫੀਸਦੀ ਵੋਟਰ ਮੈਪ ਕਰ ਲਏ ਹਨ, ਜਦਕਿ ਬਾਕੀ ਵੋਟਰਾਂ ਦੇ ਅੰਕਨ ਦਾ ਕੰਮ ਜਾਰੀ ਹੈ। ਡੀਸੀ ਧੀਮਾਨ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਨੇ ਪ੍ਰੀ-ਐਸਆਈਆਰ ਦੇ ਕੰਮ ਦੀ ਸਮੀਖਿਆ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ, 2003 ਵੋਟਰ ਲਿਸਟਾਂ ਦਾ ਡਾਟਾ ਜਾਂਚਿਆ ਜਾ ਰਿਹਾ ਹੈ। ਇਸ ਲਈ ਬੂਥ ਲੈਵਲ ਅਧਿਕਾਰੀ (ਬੀਐੱਲਓ) ਆਪਣੇ ਸਬੰਧਤ ਖੇਤਰਾਂ ਵਿੱਚ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਉਹ ਵੋਟਰ, ਜੋ ਆਪਣੀ ਜਗ੍ਹਾ 'ਤੇ ਮੌਜੂਦ ਨਹੀਂ ਹਨ, ਵੋਟਰ ਸੂਚੀਆਂ ਤੋਂ ਹਟਾ ਦਿੱਤੇ ਜਾਣ। ਉਨ੍ਹਾਂ ਨੇ ਰਾਮਪੁਰਾ ਫੂਲ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਪੇਂਡੂ, ਤਲਵੰਡੀ ਸਾਬੋ ਤੇ ਮੌੜ ਦੇ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 2003 ਦੇ ਡਾਟੇ ਵਾਲੇ ਵੋਟਰ, ਜੋ ਹੁਣ ਮੌਜੂਦ ਨਹੀਂ ਪਾਏ ਜਾਂਦੇ, ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਠੀਕ ਤਰੀਕੇ ਨਾਲ ਹਟਾ ਦਿੱਤਾ ਜਾਵੇ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ ਰਾਮਪੁਰਾ ਫੂਲ ਵਿੱਚ 78.25 ਫੀਸਦੀ, ਭੁੱਚੋ ਮੰਡੀ ਵਿੱਚ 77.67 ਫੀਸਦੀ, ਬਠਿੰਡਾ ਸ਼ਹਿਰੀ ਵਿੱਚ 54.52 ਫੀਸਦੀ, ਬਠਿੰਡਾ ਗ੍ਰਾਮੀਣ ਵਿੱਚ 78.07 ਫੀਸਦੀ, ਤਲਵੰਡੀ ਸਾਬੋ ਵਿੱਚ 82.69 ਫੀਸਦੀ ਤੇ ਮੌੜ ਵਿੱਚ 76.87 ਫੀਸਦੀ ਵੋਟਰ ਅੰਕਿਤ ਕੀਤੇ ਗਏ ਹਨ। ਉਨ੍ਹਾਂ ਨੇ ਬਠਿੰਡਾ ਸ਼ਹਿਰੀ ਵੋਟਰਾਂ ਨੂੰ ਸਰਕਾਰੀ ਹੁਕਮਾਂ ਅਨੁਸਾਰ ਆਪਣੀ ਵੋਟ ਜਾਂਚ ਕਰਵਾਉਣ ਦੀ ਅਪੀਲ ਕੀਤੀ। ਅੰਕਨ ਲਈ ਵੋਟਰ ਆਪਣੇ ਬੂਥ ਲੈਵਲ ਅਧਿਕਾਰੀਆਂ (ਬੀਐੱਲਓ) ਨਾਲ ਸੰਪਰਕ ਕਰ ਸਕਦੇ ਹਨ। ਸਬੰਧਤ ਬੀਐਲਓ ਦੀ ਜਾਣਕਾਰੀ https://www.ceopunjab.gov.in/ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।