ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਡੀਲਰਾਂ ਨਾਲ ਇਕੱਤਰਤਾ
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਡੀਲਰਾਂ ਨਾਲ ਮੀਟਿੰਗ
Publish Date: Thu, 02 Apr 2026 06:57 PM (IST)
Updated Date: Thu, 02 Apr 2026 07:01 PM (IST)
- ਕਿਸਾਨਾਂ ਨੂੰ ਸਮੇਂ-ਸਿਰ ਮਿਆਰੀ ਬੀਜ, ਖਾਦਾਂ ਤੇ ਦਵਾਈਆਂ ਮੁਹੱਈਆ ਕਰਵਾਉਣ ਦੀ ਨਿਰਦੇਸ਼
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮੁੱਖ ਖੇਤਬਾੜੀ ਅਫ਼ਸਰ ਬਠਿੰਡਾ ਡਾ. ਹਰਬੰਸ ਸਿੰਘ ਸਿੱਧੂ ਦੀ ਅਗਵਾਈ, ਡਾ. ਦਵਿੰਦਰ ਸਿੰਘ ਸੰਧੂ ਏਪੀਪੀਓ, ਬਠਿੰਡਾ ਅਤੇ ਡਾ. ਹਰਜਸ ਪਾਲ ਸ਼ਰਮਾ, ਬਲਾਕ ਖੇਤੀਬਾੜੀ ਅਫ਼ਸਰ ਨਥਾਣਾ ਦੀ ਅਗਵਾਈ ਹੇਠ ਭੁੱਚੋ ਮੰਡੀ ਵਿਖੇ ਇਨਪੁਟ ਡੀਲਰਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੌਜੂਦ ਅਧਿਕਾਰੀਆ ਵੱਲੋਂ ਕਿਸਾਨਾਂ ਨੂੰ ਸਮੇਂ-ਸਿਰ ਮਿਆਰੀ ਬੀਜ, ਖਾਦ ਅਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਆਪਣਾ ਕੰਮਕਾਜ ਸਹੀ ਢੰਗ ਨਾਲ ਚਲਾਉਣ ਲਈ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ। ਇਸ ਦੌਰਾਨ ਸਾਰੇ ਹੀ ਇਨਪੁਟ ਡੀਲਰਾਂ ਵੱਲੋਂ ਕਿਸਾਨਾਂ ਨੂੰ ਸਹੀ ਅਤੇ ਮਿਆਰੀ ਇਨਪੁਟ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਮੀਟਿੰਗ ਵਿੱਚ ਬਲਾਕ ਨਥਾਨਾ ਦੇ ਖੇਤੀਬਾੜੀ ਵਿਕਾਸ ਅਫਸਰ, ਡਾ. ਗੁਰਪ੍ਰੀਤ ਸਿੰਘ ਅਤੇ ਡਾ. ਜਗਦੀਪ ਸਿੰਘ ਬਰਾੜ ਤੋਂ ਇਲਾਵਾ ਪ੍ਰਸ਼ੋਤਮ ਲਾਲ ਏਐੱਸਆਈ ਅਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।