ਆਯੁਰਵੈਦਿਕ ਪੰਚਕਰਮਾ ਤਹਿਤ ਸੈਮੀਨਾਰ ਕਰਵਾਇਆ
ਆਯੂਰਵੈਦਿਕ ਪੰਚਕਰਮਾ ਦੇ ਤਹਿਤ ਸੈਮੀਨਾਰ ਕਰਵਾਇਆ ਗਿਆ
Publish Date: Thu, 02 Apr 2026 05:24 PM (IST)
Updated Date: Thu, 02 Apr 2026 05:28 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਐੱਸਐੱਸਡੀ ਗਰਲਜ਼ ਕਾਲਜ ਬਠਿੰਡਾ ਵਿਖੇ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਐੱਨਐੱਸਐੱਸ ਯੂਨਿਟਾਂ ਅਤੇ ਬਾਡੀਜ਼ ਗਰੁੱਪ ਵੱਲੋਂ ਪ੍ਰੋਗਰਾਮ ਅਫਸਰ ਡਾ. ਸਿਮਰਜੀਤ ਕੌਰ, ਗੁਰਮਿੰਦਰ ਜੀਤ ਕੌਰ ਅਤੇ ਨੇਹਾ ਭੰਡਾਰੀ ਦੀ ਸਰਪ੍ਰਸਤੀ ਹੇਠ ‘ਸਿਹਤ ਅਤੇ ਸਫਾਈ ਹੀ ਅਸਲੀ ਦੌਲਤ’ ਵਿਸ਼ੇ ਤਹਿਤ ਸੈਮੀਨਾਰ ਕਰਵਾਇਆ ਗਿਆ, ਜਿਸ ਦੇ ਮੁੱਖ ਬੁਲਾਰੇ ਡਾ. ਲਿਵਦੀਪ ਸਿੰਘ ਚਹਿਲ (ਸਪੈਸ਼ਲਿਸਟ: ਕੇਰਲਾ ਆਯੁਰਵੈਦਿਕ ਪੰਚਕਰਮਾ ਮਾਰਮਾ ਥੈਰੇਪੀ) ਰਹੇ। ਮੁੱਖ ਬੁਲਾਰੇ ਵੱਲੋਂ ਅਜੋਕੇ ਸਮੇਂ ਵਿੱਚ ਵੱਖ-ਵੱਖ ਬਿਮਾਰੀਆਂ ਦਾ ਇਲਾਜ ਸ਼ੁੱਧ ਕੇਰਲਾ ਆਯੁਰਵੈਦਿਕ ਦਵਾਈਆਂ ਨਾਲ ਕਰਨ ਬਾਰੇ ਦੱਸਦਿਆਂ ਹੋਇਆਂ ਪੰਚਕਰਮਾ ਥੈਰੇਪੀਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਬਿਮਾਰੀਆਂ ਬਾਰੇ ਸਵਾਲ ਪੁੱਛੇ ਗਏ ਅਤੇ ਡਾ. ਚਹਿਲ ਵੱਲੋਂ ਤਸੱਲੀਬਖਸ਼ ਜਵਾਬ ਦਿੱਤੇ ਗਏ। ਇਸ ਵਿੱਚ 50 ਵਲੰਟੀਅਰਾਂ ਅਤੇ ਸਮੂਹ ਕਾਲਜ ਸਟਾਫ ਨੇ ਹਿੱਸਾ ਲਿਆ। ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਸਕੱਤਰ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਸਿਹਤ ਜਾਗਰੂਕਤਾ ਨਾਲ ਸੰਬੰਧਿਤ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਕਿਹਾ।