ਕੇਕੇਸੀ ਵਿਭਾਗ ਕਾਂਗਰਸ ਤੇ ਮਹਾਪੰਚਾਇਤ ਵੱਲੋ ਚੇਤਨਾ ਮਾਰਚ 5 ਨੂੰ
ਮਹਿੰਗਾਈ ਤੇ ਨਸ਼ੇ ਦੀ ਮਾਰ ਲੋਕਾਂ ਦਾ ਜੀਣਾ ਹਰਾਮ ਕੀਤਾ, ਸਰਕਾਰ ਝੂਠ ਬੋਲ ਕੇ ਜਨਤਾ ਨੂੰ ਕਰ ਰਹੀ ਹੈ ਗੁੰਮਰਾਹ
Publish Date: Wed, 01 Apr 2026 07:39 PM (IST)
Updated Date: Thu, 02 Apr 2026 04:11 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਨਰੇਗਾ ਰੋਜ਼ਗਾਰ ਗਾਰੰਟੀ ਬਚਾਓ ਲਹਿਰ ਨੂੰ ਤੇਜ ਕਰਨ ਤੇ ਮਹਿੰਗਾਈ ਤੇ ਨਸ਼ੇ ਦੇ ਖਿਲਾਫ ਚੇਤਨਾ ਮਾਰਚ 5 ਅਪ੍ਰੈਲ ਨੂੰ ਬਠਿੰਡਾ ਤੋ ਸ਼ਰੂ ਕਰਨ ਦਾ ਫੈਸਲਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਕੇਕੇਸੀ ਵਿਭਾਗ ਕਾਂਗਰਸ ਤੇ ਦਲਿਤ ਮਹਾਂਪੰਚਾਇਤ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਪ੍ਰਭਾਵਸਾਲੀ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਨੇ ਕਿਹਾ ਭਾਜਪਾ ਤੇ ਆਪ ਸਰਕਾਰ ਮਹਿੰਗਾਈ ਤੇ ਨਸ਼ੇ ਉਪਰ ਕਾਬੂ ਪਾਉਣ ਦੀ ਬਜਾਏ ਲੋਕਾ ਨੂੰ ਧਰਮ ਅਤੇ ਝੂਠੇ ਵਿਕਾਸ ਦੀਆਂ ਕਹਾਣੀਆ ਸੁਣਾ ਕੇ ਗੁੰਮਰਾਹ ਕਰ ਰਹੀ ਹੈ। ਪੰਜਾਬ ਦੇ ਲੋਕ ਇਕਮੁੱਠ ਹੋ ਕੇ ਅਵਾਜ ਉਠਾਉਣ ਇਸ ਲਈ ਚੇਤਨਾ ਮਾਰਚ ਕੱਢਿਆ ਜਾਵੇਗਾ। ਗਹਿਰੀ ਨੇ ਕਿਹਾ ਭਾਜਪਾ ਸਰਕਾਰ ਨੇ ਨੋਟਬੰਦੀ, ਫਿਰ ਲਾਕਡਾਊਨ, ਹੁਣ ਗੈਸ ਸਿਲੰਡਰ, ਡੀਜ਼ਲ, ਪੈਟਰੋਲ ਕਾਰਨ ਲੋਕਾਂ ’ਤੇ ਮਹਿੰਗਾਈ ਦੀ ਮਾਰ ਪਈ ਹੈ। ਪੰਜਾਬ ਸਰਕਾਰ ਵੀ ਲੋਕਾਂ ਨੂੰ ਰਾਹਤ ਦੇਣ ਲਈ ਫੇਲ੍ਹ ਸਾਬਤ ਹੋਈ ਹੈ। ਸਰਕਾਰ ਤੇ ਸਿਸਟਮ ਤੋ ਦੁਖੀ ਲੋਕਾਂ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਵਧਿਆ ਹੈ ਜੋ ਅਤੀ ਚਿੰਤਾਂ ਦਾ ਵਿਸ਼ ਹੈ। ਗਹਿਰੀ ਨੇ 5 ਅਪ੍ਰੈਲ ਨੂੰ ਚੇਤਨਾ ਮਾਰਚ ਵਿੱਚ ਸਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਬੋਹੜ ਸਿੰਘ ਘਾਰੂ, ਗੁਰਜੰਟ ਸਿੰਘ, ਜਸਵੀਰ ਸਿੰਘ ਗੋਬਿੰਦਪੁਰਾ, ਬਲਦੇਵ ਸਿੰਘ ਪੰਚ, ਰਾਧੇਸ਼ਾਮ, ਲਵਪ੍ਰੀਤ ਸਿੰਘ, ਸੁਖਦੇਵ ਸਿੰਘ ਬਾਹੀਆ, ਮਨਦੀਪ ਕੌਰ ਮਹਿਲਾ ਪ੍ਰਧਾਨ, ਜੀਤ ਸਿੰਘ ਰਾਈਆ, ਮਨਜੀਤ ਕੌਰ ਰਾਈਆ, ਰਾਜਾ ਸਿੰਘ ਸਿਵੀਆ, ਗੁਰਦੀਪ ਸਿੰਘ ਸਿਵੀਆ, ਐੱਨਐੱਫਐੱਲ ਤੋਂ ਗੁਰਮੇਲ ਸਿੰਘ, ਹਰਪਾਲ ਸਿੰਘ ਕੋਟ ਗੁਰੂ, ਬੋਗਾ ਸਿੰਘ ਅਤੇ ਗੁਰਤੇਜ ਸਿੰਘ ਬੱਲੂਆਣਾ ਹਾਜ਼ਰ ਸਨ।