ਹਲਕੇ ਮੀਂਹ ਪੈਣ ਨਾਲ ਸੰਗਤ ਮੰਡੀ ਹੋਈ ਜਲਥਲ
ਹਲਕੇ ਮੀਂਹ ਪੈਣ ਨਾਲ ਸੰਗਤ ਮੰਡੀ ਹੋਈ ਜਲਥਲ, ਪਾਣੀ ਦੀ ਨਿਕਾਸੀ ਲਈ ਖਰਚੇ ਕਰੋੜਾਂ ਨਹੀਂ ਆਏ ਰਾਸ
Publish Date: Wed, 01 Apr 2026 06:53 PM (IST)
Updated Date: Thu, 02 Apr 2026 04:08 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਹਲਕਾ ਮੀਂਹ ਪੈਣ ਤੋਂ ਬਾਅਦ ਸੰਗਤ ਮੰਡੀ ਦੇ ਬਜ਼ਾਰ ਪਾਣੀ ਨਾਲ ਜਲਥਲ ਹੋ ਗਏ ਹਨ। ਮੰਡੀ ਦੇ ਲੋਕਾਂ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਾਣੀ ਦੀ ਨਿਕਾਸੀ ਲਈ ਖਰਚੇ ਗਏ ਕਰੋੜਾਂ ਰੁਪਏ ਵੀ ਰਾਸ ਨਹੀਂ ਆਏ। ਹਲਕੇ ਮੀਂਹ ਪੈਣ ਨੇ ਹੀ ਪਾਣੀ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖਲਕੇ ਰੱਖ ਦਿੱਤੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਸਮੇਂ ਮੰਡੀ ਦੇ ਪਾਣੀ ਦੀ ਨਿਕਾਸੀ ਲਈ ਗਲਤ ਦਿਸ਼ਾ ਵੱਲ ਪਾਇਆ ਗਿਆ ਸੀਵਰੇਜ ਸਿਸਟਮ ਲੋਕਾਂ ਲਈ ਨਰਕ ਬਣਿਆ ਹੋਇਆ ਹੈ, ਕਿਉਂਕਿ ਉੱਚੀ ਥਾਂ ਵੱਲ ਪਾਈਆਂ ਗਈਆਂ ਨਿਕਾਸੀ ਪਾਇਪਾਂ ਪਾਣੀ ਦੇ ਦਬਾਅ ਨਾਲ ਲੀਕਜ ਹੋ ਕੇ ਅੱਗੇ ਪਾਣੀ ਨਹੀਂ ਕੱਢਦੀਆਂ ,ਜਿਸ ਕਰਕੇ ਥੋੜਾ ਮੀਂਹ ਪੈਣ ਨਾਲ ਵੀ ਪੂਰੀ ਮੰਡੀ ਦਾ ਪਾਣੀ ਬਜ਼ਾਰ ਵਿੱਚ ਜਮ੍ਹਾਂ ਹੋ ਜਾਂਦਾ ਹੈ, ਜੋਂ ਕਈ ਕਈ ਦਿਨ ਲੋਕਾਂ ਲਈ ਨਰਕ ਬਣਿਆ ਰਹਿੰਦਾ ਹੈ। ਮੰਡੀ ਵਾਸੀਆਂ ਨੇ ਦੱਸਿਆ ਕਿ ਮੌਜੂਦਾ ਸਰਕਾਰ ਨੂੰ ਵੀ ਭਲੀਭਾਂਤ ਸਿਸਟਮ ਤੋਂ ਜਾਣੂ ਕਰਵਾ ਦਿੱਤਾ ਗਿਆ ਸੀ, ਪਰ ਫਿਰ ਵੀ ਉਨ੍ਹਾਂ ਦੀ ਇਕ ਨਹੀਂ ਸੁਣੀ ਸਗੋਂ ਪੁਰਾਣੇ ਸਿਸਟਮ ਤੇ ਹੀ ਕਰੋੜਾਂ ਰੁਪਏ ਖਰਚ ਕਰਕੇ ਲੋਕਾਂ ਨੂੰ ਸਾਰ ਦਿੱਤਾ ਗਿਆ ਹੈ। ਇਸ ਕਰਕੇ ਮੰਡੀ ਦੇ ਨਿਕਾਸੀ ਪਾਣੀ ਪ੍ਰਬੰਧਾਂ ਦੀ ਹਾਲਤ ’ਚ ਕੋਈ ਸੁਧਾਰ ਦਿਸਦਾ ਨਜ਼ਰ ਨਹੀਂ ਆਉਂਦਾ। ਲੋਕ ਫਿਰ ਤੋਂ ਨਿਰਾਸ਼ਾ ਦੇ ਆਲਮ ’ਚ ਡੁੱਬ ਰਹੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿਘ ਮਾਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਉਹ ਇਕ ਵਾਰ ਮੰਡੀ ਦੇ ਲੋਕਾਂ ਦੀ ਇਸ ਸਮੱਸਿਆਂ ਵੱਲ ਖੁਦ ਧਿਆਨ ਦੇਣ, ਜੋ ਲੰਮੇ ਸਮੇਂ ਤੋਂ ਨਰਕ ਨਾਲੋਂ ਭੈੜੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।