ਸਾਹਿਤ ਸੱਭਿਅਚਾਰ ਮੰਚ ਦੀ ਹੋਈ ਵਿਸ਼ੇਸ਼ ਮੀਟਿੰਗ
ਸਾਹਿਤ ਸੱਭਿਅਚਾਰ ਮੰਚ ਦੀ ਵਿਸ਼ੇਸ਼ ਮੀਟਿੰਗ ਹੋਈ
Publish Date: Wed, 01 Apr 2026 05:07 PM (IST)
Updated Date: Thu, 02 Apr 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਾਹਿਤ ਸੱਭਿਆਚਾਰ ਮੰਚ ਰਜਿ: ਬਠਿੰਡਾ ਅਤੇ ਪਰਵਾਜ ਦੇ ਸੰਪਾਦਕੀ ਮੰਡਲ ਦੀ ਸਾਂਝੀ ਵਿਸ਼ੇਸ਼ ਮੀਟਿੰਗ ਕਹਾਣੀਕਾਰ ਅਤਰਜੀਤ ਦੇ ਘਰ ਕਥਾ ਨਿਵਾਸ ਵਿਖੇ ਹੋਈ। ਮੰਚ ਨਾਲ ਸਬੰਧਤ ਕੁਝ ਮਸਲੇ ਨਜਿੱਠੇ ਗਏ ਤੇ ਮੈਗਜ਼ੀਨ ਪਰਵਾਜ ਦੇ ਬੱਤੀਵੇਂ ਅੰਕ ਦੀ ਤਿਆਰੀ ਸਬੰਧੀ ਵਿਚਾਰ ਕੀਤੀ ਗਈ। ਮੰਚ ਦੇ ਜਨਰਲ ਸਕੱਤਰ ਸੁਖਵਿੰਦਰ ਜੀਦਾ ਨੇ ਕਾਰਵਾਈ ਵਿੱਚ ਵਿਚਾਰੇ ਜਾਣ ਵਾਲੇ ਏਜੰਡੇ ਪੇਸ਼ ਕੀਤੇ। ਜਸਵਿੰਦਰ ਜਸ ਦੁਆਰਾ ਮੰਚ ਤੋਂ ਵੱਖ ਹੋਣ ਸਦਕਾ ਕਹਾਣੀਕਾਰ ਅਤਰਜੀਤ ਹੁਰਾਂ ਨੂੰ ਹੀ ਬਤੌਰ ਪ੍ਰਧਾਨ ਪ੍ਰਵਾਨ ਕੀਤਾ ਗਿਆ, ਜਿਨ੍ਹਾਂ ਸਿਹਤ ਸਮੱਸਿਆਵਾਂ ਹੋਣ ਦੇ ਬਾਵਜੂਦ ਮੰਚ ਦੀ ਇਸ ਸੇਵਾ ਨੂੰ ਸਵੀਕਾਰ ਕੀਤਾ। ਅੰਕ ਭਗਵੰਤ ਰਸੂਲਪੁਰੀ ਨੂੰ ਢਾਹਾਂ ਪੁਰਸਕਾਰ ਅਤੇ ਜਿੰਦਰ ਨੂੰ ਸਾਹਿਤ ਅਕਾਦਮੀ ਦਿੱਲੀ ਪੁਰਸਕਾਰ ਮਿਲਣ ਤੇ ਮੁਬਾਰਕ ਹਿਤ ਉਨ੍ਹਾਂ ਦੀ ਇਕ ਇਕ ਮਹਿਮਾਨ ਕਹਾਣੀ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਪ੍ਰਿੰ: ਸਤਨਾਮ ਸਿੰਘ ਸ਼ੌਕਰ, ਜਸਵਿੰਦਰ ਸਿੰਘ ਮਾਨੋਚਾਹਲ ਅਤੇ ਐੱਮਪੀ ਸਿੰਘ ਦੀਆਂ ਸੱਜਰੀਆਂ ਰਚਨਾਵਾਂ ਸ਼ਾਮਲ ਕਰਨ ਫੈਸਲਾ ਹੋਇਆ। ਮੀਟਿੰਗ ਸਾਹਿਤਕ ਦੌਰ ਵਿੱਚ ਸੁਖਰਾਜ ਨੇ ਦਿਲ ਦੀਆਂ ਤਾਰਾਂ ਛੇੜਦੀ ਨਜ਼ਮ, ਅੰਮਿਤਪਾਲ ਬੰਗੇ ਨੇ ਕੁੱਝ ਸ਼ੇਅਰ, ਤੇਜਾ ਸਿੰਘ ਪ੍ਰੇਮੀ ਨੇ ਸੱਭਿਆਚਾਰਕ ਵਿਸ਼ੇ ਉੱਪਰ ਭਾਵਪੂਰਤ ਨਜ਼ਮ, ਰਣਬੀਰ ਰਾਣਾ ਨੇ ਗੂੜ੍ਹੇ ਅਰਥ ਸਿਰਜਦੀ ਗ਼ਜ਼ਲ, ਕੇਸਵ ਦੱਤ ਨੇ ਕਵਿਤਾ, ਸੁਖਵਿੰਦਰ ਜੀਦਾ ਨੇ ਪੈਲੇਸ ਸੱਭਿਆਚਾਰ ਉੱਪਰ ਵਿਅੰਗਮਈ ਲਘੂ ਕਹਾਣੀ, ਬਲਵਿੰਦਰ ਸਿੰਘ ਭੁੱਲਰ ਨੇ ਕਵਿਤਾ ਜਿੰਦਗੀ ਅਤੇ ਬਿਸਮਿਲ ਫਰੀਕੋਟੀ ਨੂੰ ਸਰਧਾਂਜਲੀ ਮੁਲਕ ਨਿਬੰਧ ਰਚਨਾਵਾਂ ਪੇਸ਼ ਕੀਤੀਆਂ।