ਕਾਉਂਟ ਸੀਜਰ ਮੈਟੀ ਦੀ 130ਵੀਂ ਬਰਸੀ ’ਤੇ ਲਾਇਆ ਖੂਨਦਾਨ ਕੈਂਪ
ਕਾਉਂਟ ਸੀਜਰ ਮੈਟੀ ਦੀ 130ਵੀਂ ਬਰਸੀ ’ਤੇ ਲਗਾਇਆ ਖੂਨਦਾਨ ਕੈਂਪ
Publish Date: Tue, 31 Mar 2026 06:11 PM (IST)
Updated Date: Wed, 01 Apr 2026 04:08 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਇਲੈਕਟ੍ਰੋਹੋਮਿਉਪੈਥਿਕ ਡਾਕਟਰਜ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਇਲੈਕਟ੍ਰੋਹੋਮਿਉਪੈਥੀ ਦੇ ਪਿਤਾਮਾ ਮਹਾਤਮਾ ਕਾਉਂਟ ਸੀਜਰ ਮੈਟੀ ਜੀ ਦੀ 130ਵੀਂ ਬਰਸੀ ਦੇ ਮੌਕੇ ਸਲਾਨਾ ਖੂਨਦਾਨ ਕੈਂਪ ਲਾਈਫ ਕੇਅਰ ਇਲੈਕਟ੍ਰੋਹੋਮਿਓਪੈਥਿਕ ਸੈਂਟਰ ਵਿਖੇ ਲਗਾਇਆ ਗਿਆ। ਜਿਸ ਵਿਚ ਸਿਵਲ ਹਸਪਤਾਲ ਮੋਗਾ ਤੋਂ ਬਲੱਡ ਬੈਂਕ ਇੰਚਾਰਜ ਸਟੀਫਨ ਸਿੱਧੂ ਅਤੇ ਡਾ. ਅੰਕਕਾਂਗਸ਼ਾਂ ਦੀ ਹਾਜ਼ਰੀ ਵਿਚ ਟੀਮ ਦੁਆਰਾ ਕੈਂਪ ਦੌਰਾਨ 158 ਯੂਨਿਟ ਖੂਨਦਾਨ ਇਕੱਤਰ ਕੀਤਾ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਐਸੋਸੀਏਸ਼ਨ ਦੇ ਸੂਬਾਈ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਅਤੇ ਕੋਰ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਜਯੋਤੀ ਪ੍ਰਜਲਣ ਕਰਕੇ ਕੀਤਾ ਗਿਆ। ਇਸ ਸਮੇਂ ਸਾਰੇ ਡਾਕਟਰਾਂ ਵੱਲੋਂ ਕਾਉਂਟ ਸੀਜਰ ਮੈਟੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਸਮੇਂ ਐਸੋਸੀਏਸ਼ਨ ਦੇ ਚੇਅਰਮੈਨ ਡਾ. ਸੇਖੋਂ ਨੇ ਦੱਸਿਆ ਕਿ ਇਹ ਕੈਂਪ ਹਰ ਸਾਲ ਇਲੈਕਟ੍ਰੋਹੋਮਿਓਪੈਥੀ ਦੇ ਖੋਜ ਕਰਤਾ ਕਾਊਂਟ ਸੀਜ਼ਰ ਮੈਟੀ ਦੀ ਬਰਸੀ ’ਤੇ ਲਗਾਇਆ ਜਾਂਦਾ ਹੈ। ਇਸ ਮੌਕੇ ਡਾ. ਸ਼ਿੰਦਰ ਸਿੰਘ ਕਲੇਰ, ਡਾ. ਜਗਜੀਤ ਸਿੰਘ ਗਿੱਲ, ਡਾ. ਜਗਮੋਹਣ ਸਿੰਘ ਧੂੜਕੋਟ, ਡਾ. ਜਸਵਿੰਦਰ ਸਿੰਘ ਸਮਾਧ ਭਾਈ ਕੋਰ ਕਮੇਟੀ, ਡਾ. ਸੰਤੋਖ ਸਿੰਘ ਜੋਸ਼ਨ ਪ੍ਰਧਾਨ, ਡਾ. ਪਰਮਿੰਦਰ ਕੁਮਾਰ ਪਾਠਕ ਜਨ. ਸੈਕਟਰੀ, ਡਾ. ਅਵਤਾਰ ਸਿੰਘ ਦੇਵਗਨ ਪ੍ਰੈਸ ਸੈਕਟਰੀ, ਡਾ. ਕਮਲਜੀਤ ਕੌਰ ਆਫਿਸ ਸਕੱਤਰ, ਡਾ. ਸ਼ਮਸੇਰ ਸਿੰਘ ਸਿੱਧੂ ਖਜਾਨਚੀ, ਡਾ. ਸੁਰੇਸ਼ ਸਰਮਾ ਸਹਾਇਕ ਖਜਾਨਚੀ, ਡਾ. ਵਰਿੰਦਰ ਸਿੰਘ, ਡਾ. ਜਸਵੀਰ ਸ਼ਰਮਾ ਭਗਤਾ ਭਾਈ, ਡਾ. ਰਾਜਵੀਰ ਸ਼ਰਮਾ ਆਦਿ ਮੌਜੂਦ ਸਨ।