ਕਾਵਿਆ ਗਰਗ ਨੇ ਪਹਿਲੀ ਜਮਾਤ ’ਚੋਂ ਲਏ ਸੌ ਫ਼ੀਸਦੀ ਅੰਕ
ਕਾਵਿਆ ਗਰਗ ਨੇ ਪਹਿਲੀ ਕਲਾਸ ਵਿੱਚ 100 ਵਿੱਚੋਂ 100 ਨੰਬਰ ਲੈ ਕੇ ਕੀਤਾ ਸਕੂਲ ਦਾ ਨਾਮ ਰੌਸ਼ਨ
Publish Date: Tue, 31 Mar 2026 04:34 PM (IST)
Updated Date: Wed, 01 Apr 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼ਹਿਰ ਦੇ ਪ੍ਰਸਿੱਧ ਸਥਾਨਕ ਲਾਰਡ ਰਾਮਾ ਸਕੂਲ ਵਿੱਚ ਪੜ੍ਹ ਰਹੀ ਹੋਣਹਾਰ ਵਿਦਿਆਰਥਣ ਕਾਵਿਆ ਗਰਗ ਨੇ ਪਹਿਲੀ ਕਲਾਸ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਵਿੱਚੋਂ 100 ਨੰਬਰ ਪ੍ਰਾਪਤ ਕੀਤੇ ਹਨ। ਇਸ ਉਪਲੱਬਧੀ ਨਾਲ ਨਾ ਸਿਰਫ ਉਸਦੇ ਮਾਪਿਆਂ ਹੀ ਨਹੀਂ, ਸਗੋਂ ਸਕੂਲ ਦਾ ਨਾਮ ਵੀ ਰੌਸ਼ਨ ਹੋਇਆ ਹੈ। ਕਾਵਿਆ ਦੀ ਇਸ ਕਾਮਯਾਬੀ ‘ਤੇ ਸਕੂਲ ਪ੍ਰਬੰਧਨ ਵੱਲੋਂ ਖੁਸ਼ੀ ਜ਼ਾਹਰ ਕੀਤੀ ਗਈ। ਸਕੂਲ ਵਿੱਚ ਇਕ ਸਧਾਰਣ ਸਮਾਰੋਹ ਦੌਰਾਨ ਉਸਨੂੰ ਸਨਮਾਨਿਤ ਕੀਤਾ ਗਿਆ, ਜਿੱਥੇ ਉਸਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਉਸਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਅਧਿਆਪਕਾਂ ਨੇ ਕਾਵਿਆ ਦੀ ਮਿਹਨਤ, ਲਗਨ ਤੇ ਨਿਯਮਤ ਪੜ੍ਹਾਈ ਦੀ ਸਰਾਹਨਾ ਕੀਤੀ। ਪ੍ਰਿੰਸੀਪਲ ਨੇ ਕਿਹਾ ਕਿ ਕਾਵਿਆ ਵਰਗੇ ਵਿਦਿਆਰਥੀ ਹੋਰ ਬੱਚਿਆਂ ਲਈ ਪ੍ਰੇਰਣਾ ਦਾ ਸਰੋਤ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਕਾਵਿਆ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਰੁਚੀ ਰੱਖਦੀ ਹੈ ਅਤੇ ਹਰ ਗਤੀਵਿਧੀ ਵਿੱਚ ਅੱਗੇ ਰਹਿੰਦੀ ਹੈ। ਮਾਪਿਆਂ ਨੇ ਵੀ ਆਪਣੀ ਧੀ ਦੀ ਇਸ ਕਾਮਯਾਬੀ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਵੱਡੀਆਂ ਉਪਲਬਧੀਆਂ ਹਾਸਲ ਕਰੇਗੀ। ਕਾਵਿਆ ਦੀ ਇਸ ਸ਼ਾਨਦਾਰ ਸਫਲਤਾ ਨਾਲ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਹੋਰ ਮਿਹਨਤ ਕਰਨ ਲਈ ਪ੍ਰੇਰਣਾ ਮਿਲ ਰਹੀ ਹੈ।