ਬਾਲਾ ਜੀ ਦੀ 15ਵੀਂ ਚੌਕੀ 2 ਨੂੰ
15ਵੀਂ ਵਿਸ਼ਾਲ ਬਾਲਾ ਜੀ ਚੌਕੀ 2 ਅਪ੍ਰੈਲ ਨੂੰ
Publish Date: Mon, 30 Mar 2026 04:42 PM (IST)
Updated Date: Tue, 31 Mar 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸ਼੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਮੌਕੇ 15ਵੀਂ ਵਿਸ਼ਾਲ ਬਾਲਾ ਜੀ ਚੌਕੀ 2 ਅਪ੍ਰੈਲ 2026 ਨੂੰ ਦਾਣਾ ਮੰਡੀ ਨੇੜੇ ਸ਼੍ਰੀ ਗੀਤਾ ਭਵਨ ਲਗਾਈ ਜਾਵੇਗੀ। ਸ਼੍ਰੀ ਮਹਿੰਦੀਪੁਰ ਬਾਲਾ ਜੀ ਸੰਕੀਰਤਨ ਮੰਡਲ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਹਜ਼ਾਰਾਂ ਸ਼ਰਧਾਲੂ ਵੱਡੀ ਗਿਣਤੀ ਵਿਚ ਹਾਜ਼ਰ ਹੋਣਗੇ। ਇਸ ਮੌਕੇ ਭਜਨ ਸੰਧਿਆ, ਸ਼ੋਭਾ ਯਾਤਰਾ ਤੇ 11 ਥਾਲੀਆਂ ਦੀ ਆਰਤੀ ਸਰਧਾਲੂਆਂ ਲਈ ਮੁੱਖ ਤੌਰ ’ਤੇ ਖਿੱਚ ਦਾ ਕੇਂਦਰ ਰਹਿਣਗੀਆਂ।। ਇਸ ਮੌਕੇ ਸੰਗਤ ਲਈ ਪ੍ਰਸ਼ਾਦ ਦੀ ਵਿਵਸਥਾ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 4 ਅਪ੍ਰੈਲ ਨੂੰ ਵੱਡੇ ਪੱਧਰ ’ਤੇ ਝੰਡਾ ਯਾਤਰਾ ਵੀ ਕੱਢੀ ਜਾਵੇਗੀ।