ਸਾਹਿਤਕ ਮੰਚ ਨੇ ਸ਼ਹੀਦਾਂ ਨੂੰ ਸਮਰਪਿਤ ਕਰਵਾਇਆ ਸਮਾਗਮ
ਸਾਹਿਤਕ ਮੰਚ ਭਗਤਾ ਨੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ
Publish Date: Sun, 29 Mar 2026 06:10 PM (IST)
Updated Date: Mon, 30 Mar 2026 04:06 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਾਹਿਤਕ ਮੰਚ ਭਗਤਾ ਭਾਈਕਾ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਮੰਚ ਦੇ ਵਿੱਤ ਸਕੱਤਰ ਰੰਗਕਰਮੀ ਸੁਖਵਿੰਦਰ ਚੀਦਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿਣ ਦੇ ਨਾਲ ਹੀ ਸ਼ਹੀਦ ਭਗਤ ਸਿੰਘ ਦੇ ਜੀਵਨ ’ਤੇ ਚਾਨਣਾ ਪਾਇਆ। ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਕਿਹਾ ਕਿ ਕ੍ਰਾਂਤੀਕਾਰੀਆਂ ਦੀ ਸ਼ਹੀਦੀ ਦੇ ਸਦਕਾ ਹੀ ਸਮਾਜਿਕ ਚੇਤਨਾ ਉਤਪੰਨ ਹੁੰਦੀ ਹੈ। ਸਰਪ੍ਰਸਤ ਨਛੱਤਰ ਸਿੰਘ ਸਿੱਧੂ, ਸਲਾਹਕਾਰ ਡਾ. ਬਲਵਿੰਦਰ ਸਿੰਘ ਸੋਢੀ, ਤਰਲੋਚਨ ਸਿੰਘ ਗੰਗਾ, ਆਤਮਾ ਤੇਜ ਰਾਮ ਸ਼ਰਮਾ ਨੇ ਸਾਂਝੇ ਤੌਰ ’ਤੇ ਸ਼ਹੀਦਾਂ ਦੀ ਕੁਰਬਾਨੀ ਤੋਂ ਨੌਜਵਾਨ ਪੀੜੀ ਨੂੰ ਸੇਧ ਲੈਣ ਲਈ ਪ੍ਰੇਰਿਤ ਕੀਤਾ। ਮੰਚ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗੰਗਾ ਨੇ ਭਗਤ ਸਿੰਘ ਦੇ ਇਤਿਹਾਸਿਕ ਪਿਛੋਕੜ 'ਤੇ ਚਾਨਣਾ ਪਾਇਆ। ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦੀ ਸਾਰਥਕਤਾ ਬਾਰੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ 'ਵਿਚਾਰਧਾਰਾ ਹਮੇਸ਼ਾ ਜ਼ਿੰਦਾ ਰਹਿੰਦੀ ਹੈ'। ਸੁਰਜੀਤ ਸਿੰਘ ਬੱਜੋਆਣੀਆ, ਸ਼ਮਸ਼ੇਰ ਸਿੰਘ ਮੱਲ੍ਹੀ, ਗੁਰਵਿੰਦਰ ਮਾਨ ਕੋਠਾ ਗੁਰੂ, ਸੀਰਾ ਰੌਂਤਾ ਗਰੇਵਾਲ, ਸੁਖਦਰਸ਼ਨ ਸਿੰਘ ਅਤੇ ਪ੍ਰਗਟ ਢਿੱਲੋਂ ਸਮਾਧ ਭਾਈ ਨੇ ਇਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਨਰੇਸ਼ ਕੁਮਾਰ ਭਗਤਾ, ਸਿਕੰਦਰਦੀਪ ਸਿੰਘ ਰੂਬਲ, ਲੋਕ ਗਾਇਕ ਜਗਰੂਪ ਸਿੰਘ, ਨਿਵਾਜ਼ਦੀਪ ,ਸੁੰਦਰੀ, ਕੋਮਲ, ਨਿਰਭੈ ਸਿੰਘ, ਜਗਰੂਪ ਸਿੰਘ, ਰਘਵੀਰ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ।