ਪ੍ਰਾਇਮਰੀ ਸਕੂਲ ’ਚ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੇ ਇਨਾਮ
ਸਰਕਾਰੀ ਪ੍ਰਾਇਮਰੀ ਸਕੂਲ ਵਿਚ ਇਨਾਮ ਵੰਡ ਸਮਾਰੋਹ ਕਰਵਾਇਆ
Publish Date: Sun, 29 Mar 2026 04:59 PM (IST)
Updated Date: Mon, 30 Mar 2026 04:03 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ : ਰਾਮਾਂ ਮੰਡੀ ਪਿੰਡ ਕੋਟਬਖਤੂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪਹਿਲੀ ਤੋਂ ਪੰਜਵੀਂ ਕਲਾਸ ਤਕ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨ ਲਈ ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ 11 ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ, ਜਿਨ੍ਹਾਂ ਨੇ ਨਵੋਦਿਆ ਵਿਦਿਆਲਿਆ ਦਾ ਟੈਸਟ ਪਾਸ ਕਰਕੇ ਦਾਖਲਾ ਪ੍ਰਾਪਤ ਕੀਤਾ। ਸਕੂਲ ਵੱਲੋਂ ਇਨ੍ਹਾਂ ਬੱਚਿਆਂ ਨੂੰ ਵਿਦਾਇਗੀ ਪਾਰਟੀ ਦੇ ਨਾਲ ਸਨਮਾਨ ਚਿੰਨ੍ਹ ਭੇਂਟ ਕਰਕੇ ਉਨ੍ਹਾਂ ਦੇ ਵਧੀਆ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਸਮਾਰੋਹ ਵਿਚ ਪਿੰਡ ਦੇ ਪ੍ਰਮੁੱਖ ਵਿਅਕਤੀਆਂ ਅਤੇ ਵੱਡੀ ਗਿਣਤੀ ਵਿਚ ਮਾਪਿਆਂ ਨੇ ਹਾਜ਼ਰੀ ਭਰੀ।
ਇਸ ਦੌਰਾਨ ਸਾਬਕਾ ਸਰਪੰਚ ਜਗਦੀਸ਼ ਰਾਏ, ਸਾਬਕਾ ਚੇਅਰਮੈਨ ਜੋਗਿੰਦਰ ਸਿੰਘ, ਤਲਵੰਡੀ ਸਾਬੋ ਦੇ ਨਵੇਂ ਚੇਅਰਮੈਨ ਜਗਵਿੰਦਰ ਸਿੰਘ, ਮੱਖਣ ਸਿੰਘ, ਦਵਿੰਦਰ ਸਿੰਘ, ਰਾਮ ਸਿੰਘ, ਕਲੱਬ ਪ੍ਰਧਾਨ ਜਗਤਾਰ ਸਿੰਘ, ਕਾਲਾ ਟੀਵੀ ਸੈਂਟਰ, ਭਗਵਾਨ ਸਿੰਘ, ਪੱਪੀ ਦੋਧੀਂ, ਅਮਨ ਮੈਂਬਰ, ਵਾਇਸ ਚੇਅਰਮੈਨ ਗੁਰਪ੍ਰੀਤ, ਰਣਜੀਤ ਸਿੰਘ ਸਮੇਤ ਹੋਰ ਕਈ ਪਤਵੰਤੇ ਸੱਜਣ ਮੌਜੂਦ ਸਨ। ਇਸ ਤੋਂ ਇਲਾਵਾ ਸਕੂਲ ਕਮੇਟੀ ਦੇ ਚੇਅਰਮੈਨ ਭੋਲਾ ਸਿੰਘ ਧਿਮਾਨ, ਰਣਜੀਤ ਸਿੰਘ ਤੋਤੀ ਅਤੇ ਸਕੂਲ ਦੇ ਪ੍ਰਿੰਸੀਪਲ ਨਵਤੇਜ ਸਿੰਘ ਸਮੇਤ ਸਟਾਫ ਮੈਂਬਰਾਂ ਚਰਨਜੀਤ ਕੌਰ, ਮਲਕੀਤ ਕੌਰ, ਰਾਹੁਲ, ਅਮਰਿੰਦਰ ਸਿੰਘ, ਜਸ਼ਨਦੀਪ ਸਿੰਘ ਸਿੱਧੂ, ਬਖਸ਼ੀਸ਼ ਸਿੰਘ, ਪਰਮਿੰਦਰ ਕੌਰ, ਜਗਮੀਤ ਕੌਰ ਅਤੇ ਹੇਮੰਤ ਸੋਖਲ ਵੱਲੋਂ ਵੀ ਸਮਾਰੋਹ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਇਆ ਗਿਆ। ਸਮਾਗਮ ਦੌਰਾਨ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਸਾਰੇ ਹਾਜ਼ਰ ਮਹਿਮਾਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਵਿਚ ਸਿੱਖਿਆ ਪ੍ਰਤੀ ਰੁਚੀ ਅਤੇ ਪ੍ਰੇਰਣਾ ਵਧਾਉਂਦੇ ਹਨ।