ਪ੍ਰਾਇਮਰੀ ਸਕੂਲ ’ਚ ਕਰਵਾਇਆ ਐੱਫਐੱਨਐੱਲ ਮੇਲਾ
ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਐਫਐਨਐਲ ਮੇਲਾ ਕਰਵਾਇਆ
Publish Date: Sun, 29 Mar 2026 04:51 PM (IST)
Updated Date: Mon, 30 Mar 2026 04:03 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਸਰਕਾਰੀ ਪ੍ਰਾਇਮਰੀ ਸਕੂਲ ਧੁੰਨੀਕੇ ਵਿਖੇ ਮੈਗਾ ਪੀਟੀਐਮ ’ਤੇ ਐੱਨਐੱਫਐੱਲ ਮੇਲਾ ਕਰਵਾਇਆ। ਇਸ ਮੌਕੇ ਸਕੂਲ ਦਾ ਸਾਲਾਨਾ ਨਤੀਜਾ ਵੀ ਪੇਸ਼ ਕੀਤਾ ਗਿਆ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਪੁੱਜੇ ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਬਲਜੀਤ ਸਿੰਘ ਬੱਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਅੰਦਰ ਸ਼ੁਰੂ ਕੀਤੀ ਗਈ ਅਧਿਆਪਕ ਮਾਪੇ ਮਿਲਣੀ ਮੁਹਿੰਮ ਤਹਿਤ ਅਧਿਆਪਕਾਂ ਨਾਲ ਬੱਚਿਆਂ ਦੇ ਮਾਪਿਆਂ ਦਾ ਤਾਲਮੇਲ ਹੋਣਾ ਬੱਚਿਆਂ ਦੇ ਚੰਗੇ ਭਵਿੱਖ ਲਈ ਬਹੁਤ ਵਧੀਆ ਕਦਮ ਹੈ। ਉਨ੍ਹਾਂ ਨੇ ਵਿਦਿਾਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੀਟਿੰਗਾਂ ਵਿਚ ਆਪਣੀ ਹਾਜ਼ਰੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਕੂਲ ਦੀ ਦਿੱਖ ਨੂੰ ਹੋਰ ਸੁੰਦਰਤਾ ਨਾਲ ਬਣਾਉਣ ਲਈ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵਿਸ਼ੇਸ਼ ਤੌਰ ’ਤੇ ਮਿਲ ਕੇ ਗਰਾਂਟ ਦੀ ਮੰਗ ਕੀਤੀ ਜਾਵੇਗੀ। ਸਕੂਲ ਅਧਿਆਪਕ ਦਵਿੰਦਰ ਸਿੰਘ ਡਿੱਖ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਸਕੂਲ ਦੀ ਸਰਕਲ ਕਬੱਡੀ ਟੀਮ ਜ਼ਿਲ੍ਹੇ ’ਚੋਂ ਪਹਿਲੀ ਪੁਜੀਸ਼ਨ ਹਾਸਲ ਕਰਕੇ ਸਟੇਟ ਪੱਧਰੀ ਖੇਡਾਂ ਵਿਚ ਭਾਗ ਲੈ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਹਰ ਸਾਲ ਸਕੂਲ ਦਾ ਵਿਦਿਅਕ ਟੂਰ ਵੀ ਲਗਾਇਆ ਜਾਂਦਾ ਹੈ । ਪਿੰਡ ਦੇ ਸਰਪੰਚ ਕਮਲਪ੍ਰੀਤ ਕੌਰ ਵੱਲੋਂ ਪੜ੍ਹਾਈ ’ਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਧਿਆਪਕਾ ਅਵਜੀਤ ਕੌਰ, ਅਧਿਆਪਕ ਹਰਦੀਪ ਸਿੰਘ, ਸਮਾਜ ਸੇਵੀ ਜਗਤਾਰ ਸਿੰਘ, ਜੰਟਾ ਸਿੰਘ ਮੈਂਬਰ, ਮਨਦੀਪ ਸਿੰਘ, ਰਮਨਦੀਪ ਸਿੰਘ ਵਿਰਕ ਕਲਾਂ, ਕਲਵਿੰਦਰ ਸਿੰਘ ਮਾਂਗਟ, ਐਸਐਮਸੀ ਕਮੇਟੀ ਦੇ ਵਾਈਸ ਚੇਅਰਮੈਨ ਰਮਨਦੀਪ ਕੌਰ, ਸੀਮਾ ਕੌਰ, ਅਮਨਦੀਪ ਕੌਰ ਆਦਿ ਵੱਡੀ ਗਿਣਤੀ ਵਿਚ ਮਾਪੇ ਹਾਜ਼ਰ ਸਨ ।