ਸ਼ੱਕੀ ਹਾਲਾਤ ’ਚ ਬੈਂਕ ਮੁਲਾਜ਼ਮ ਲਾਪਤਾ, ਭਾਲ ਜਾਰੀ
ਸ਼ੱਕੀ ਹਾਲਾਤਾਂ ਵਿਚ ਬੈਂਕ ਕਰਮਚਾਰੀ ਲਾਪਤਾ, ਭਾਲ ਜਾਰੀ
Publish Date: Sat, 28 Mar 2026 07:36 PM (IST)
Updated Date: Sun, 29 Mar 2026 04:12 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਸਹਿਕਾਰੀ ਬੈਂਕ ਦਾ ਮੁਲਾਜ਼ਮ ਬਿਕਰਮਜੀਤ ਸਿੰਘ ਵਾਸੀ ਭਗਵਾਨਗੜ੍ਹ ਪੁਖਾਵਾਲੀ ਸੰਗਤ ਮੰਡੀ ਸ਼ਨਿੱਚਰਵਾਰ ਸਵੇਰੇ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਿਆ। ਉਸਦੀ ਥਾਰ ਗੱਡੀ ਸ਼ਨੀਵਾਰ ਸਵੇਰੇ ਬਠਿੰਡਾ-ਗੋਨਿਆਣਾ ਰੋਡ 'ਤੇ ਥਰਮਲ ਝੀਲ ਨੰਬਰ 2 ਅਤੇ 3 ਦੇ ਵਿਚਕਾਰ ਸੜਕ 'ਤੇ ਖੜ੍ਹੀ ਮਿਲੀ। ਥਾਰ ਗੱਡੀ ਦੀ ਬਰਾਮਦਗੀ ਤੋਂ ਬਾਅਦ ਸੰਗਤ ਪੁਲਿਸ, ਐਨਡੀਆਰਐਫ ਤੇ ਸਹਾਰਾ ਟੀਮ ਦੇ ਮੈਂਬਰਾਂ ਦੀ ਮਦਦ ਨਾਲ ਝੀਲ ਵਿਚ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਪ੍ਰੰਤੂ ਅਜੇ ਤਕ ਨੌਜਵਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਰਿਵਾਰ ਮੈਂਬਰਾਂ ਅਨੁਸਾਰ ਲਾਪਤਾ ਨੌਜਵਾਨ ਬਿਕਰਮਜੀਤ ਸਿੰਘ ਲੁਧਿਆਣਾ ਦੇ ਇਕ ਸਹਿਕਾਰੀ ਬੈਂਕ ਵਿਚ ਤਾਇਨਾਤ ਹੈ ਅਤੇ ਉਸ ਦਾ ਵਿਆਹ ਨਹੀਂ ਹੋਇਆ ਹੈ। ਪਰਿਵਾਰ ਅਨੁਸਾਰ ਨੌਜਵਾਨ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਉਹ ਪਹਿਲਾਂ ਇੱਕ-ਦੋ ਵਾਰ ਕਿਸੇ ਨੂੰ ਦੱਸੇ ਬਿਨਾਂ ਘਰੋਂ ਚਲਾ ਗਿਆ ਸੀ। ਥਾਣਾ ਸੰਗਤ ਦੇ ਐੱਸਐੱਚਓ ਏਐਸਆਈ ਬਾਬੂ ਲਾਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਬਿਕਰਮਜੀਤ ਸਿੰਘ ਲਾਪਤਾ ਹੋ ਗਿਆ ਹੈ।