ਵਿਦਿਆਰਥੀਆਂ ਤੇ ਮਾਪਿਆਂ ਨੂੰ ਸਿੱਖਿਆ ਸਹੂਲਤਾਂ ਬਾਰੇ ਦੱਸਿਆ
ਪੀਐੱਮ ਸਕੂਲ ਗੋਬਿੰਦਪੁਰਾ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ
Publish Date: Sat, 28 Mar 2026 06:33 PM (IST)
Updated Date: Sun, 29 Mar 2026 04:11 AM (IST)
ਸਟਾਫ਼ ਰਿਪੋਰਟਰ, ਪੰਜਾਬਰੀ ਜਾਗਰਣ, ਬਠਿੰਡਾ
ਪੀਐੱਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ ਵਿਚ ਪ੍ਰਿੰਸੀਪਲ ਜਸਵੀਰ ਸਿੰਘ ਬੇਗਾ ਦੀ ਅਗਵਾਈ ਹੇਠ ਵਿਸ਼ਾਲ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮਿਲਣੀ ਵਿਚ ਬਹੁਤ ਸਾਰੇ ਮਾਪਿਆਂ ਨੇ ਹਿੱਸਾ ਲੈ ਕੇ ਆਪਣੇ ਬੱਚਿਆਂ ਦੀ ਸਿੱਖਿਆ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਮਿਲਣੀ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨਾਲ ਵਿਦਿਆਰਥੀਆਂ ਦੇ ਨਾਨ-ਬੋਰਡ ਜਮਾਤਾਂ ਦੇ ਸਾਲਾਨਾ ਨਤੀਜੇ, ਹੋਲਿਸਟਿਕ ਪ੍ਰੋਗਰੈਸ ਕਾਰਡ, ਹਾਜ਼ਰੀ ਅਤੇ ਐੱਸਐੱਮਐੱਸ ਅਲਰਟ ਪ੍ਰਣਾਲੀ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸਦੇ ਨਾਲ-ਨਾਲ ਲੜਕੀਆਂ ਦੇ ਐੱਚਪੀਵੀ ਟੀਕਾਕਰਨ ਅਤੇ ਹੁਨਰ ਸਿੱਖਿਆ (ਵੋਕੇਸ਼ਨਲ ਐਜੂਕੇਸ਼ਨ) ਬਾਰੇ ਵੀ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ। ਸਕੂਲ ਦੇ ਮੀਡੀਆ ਇੰਚਾਰਜ ਡਾ. ਰਣਜੋਧ ਸਿੰਘ (ਲੈਕਚਰਾਰ, ਅਰਥਸ਼ਾਸਤਰ) ਨੇ ਦੱਸਿਆ ਕਿ ਇਸ ਮੌਕੇ ’ਤੇ ਹਰਮੰਦਰ ਸਿੰਘ ਬਰਾੜ, ਸਿੱਖਿਆ ਕੋਆਰਡੀਨੇਟਰ ਮਾਲਵਾ (ਪੱਛਮੀ) ਅਤੇ ਸਾਬਕਾ ਬੀਪੀਈਓ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਉਨ੍ਹਾਂ ਨੇ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿੱਖਿਆ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਮਿਲਣੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਬਰਾੜ ਨੇ ਸਕੂਲ ਵਿੱਚ ਨਵੀਂ ਤਕਨਾਲੋਜੀ ਨੂੰ ਉਤਸ਼ਾਹਿਤ ਕਰਦਿਆਂ ਦੋ ਇੰਟਰਐਕਟਿਵ ਪੈਨਲਾਂ ਦਾ ਉਦਘਾਟਨ ਕੀਤਾ। ਸਕੂਲ ਵਿਚ ਚੱਲ ਰਹੇ ਵਿਕਾਸ ਕਾਰਜਾਂ, ਜਿਵੇਂ ਕਿ ਬਿਊਟੀ ਐਂਡ ਵੈੱਲਨੈਸ ਅਤੇ ਸੂਚਨਾ ਤਕਨਾਲੋਜੀ ਦੀਆਂ ਲੈਬਾਂ ਅਤੇ ਨਵੇਂ ਕਮਰੇ ਬਣਾਉਣ ਦੇ ਪ੍ਰਾਜੈਕਟਾਂ ਦਾ ਵੀ ਸਮੀਖਿਆ ਕੀਤੀ।
ਅੰਤ ਵਿਚ ਸਹਿ-ਵਿੱਦਿਅਕ ਗਤੀਵਿਧੀਆਂ ਵਿਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਜਸਵੀਰ ਸਿੰਘ ਬੇਗਾ ਅਤੇ ਹਰਮੰਦਰ ਸਿੰਘ ਬਰਾੜ ਵੱਲੋਂ ਮੈਡਲ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਜੋਤ ਕੌਰ (ਲੈਕਚਰਾਰ ਅੰਗਰੇਜ਼ੀ), ਗਲੋਰੀ (ਲੈਕਚਰਾਰ ਗਣਿਤ), ਚਮਕੌਰ ਸਿੰਘ (ਲੈਕਚਰਾਰ ਰਾਜਨੀਤੀ ਸ਼ਾਸਤਰ), ਸੁਖਵਿੰਦਰ ਕੌਰ (ਲੈਕਚਰਾਰ ਪੰਜਾਬੀ), ਵਿਪਨ ਕੁਮਾਰ (ਗਣਿਤ ਮਾਸਟਰ), ਜਸਵਿੰਦਰ ਸਿੰਘ (ਡੀਪੀਈ.), ਸੰਤੋਸ਼ ਕੁਮਾਰ (ਕੰਪਿਊਟਰ ਅਧਿਆਪਕ), ਪਦਮਰਾਜ ਰਾਜ (ਜੂਨੀਅਰ ਸਹਾਇਕ), ਰਾਜਪ੍ਰੀਤ ਕੌਰ (ਵੋਕੇਸ਼ਨਲ ਟ੍ਰੇਨਰ) ਅਤੇ ਗੁਰਸ਼ਰਨ ਕੌਰ (ਆਰਟ ਐਂਡ ਕਰਾਫਟ ਟੀਚਰ) ਸਮੇਤ ਸਾਰੇ ਸਟਾਫ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।