ਕੋਟਸ਼ਮੀਰ ਵਿਖੇ ਮੁਫ਼ਤ ਫਿਜ਼ਿਓਥੈਰੇਪੀ ਕੈਂਪ ਲਾਇਆ
ਕੋਟਸ਼ਮੀਰ ਵਿਚ ਮੁਫ਼ਤ ਫਿਜ਼ਿਓਥੈਰਪੀ ਕੈਂਪ ਲਾਇਆ
Publish Date: Sat, 28 Mar 2026 04:46 PM (IST)
Updated Date: Sun, 29 Mar 2026 04:06 AM (IST)

ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਗੰਗਾ ਕਾਲਜ ਆਫ ਪ੍ਰੋਫੈਸ਼ਨਲ ਐਜੂਕੇਸ਼ਨ ਐਂਡ ਰਿਸਰਚ ਵੱਲੋਂ ਇਕ ਮੁਫ਼ਤ ਫਿਜ਼ਿਓਥੈਰਪੀ ਕੈਂਪ ਲਾਇਆ ਗਿਆ। ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਜੋੜਾਂ ਦੇ ਦਰਦ, ਸਰਵਾਈਕਲ, ਲੱਕ ਦੇ ਦਰਦ ਤੇ ਅਧਰੰਗ ਵਰਗੀਆਂ ਸਮੱਸਿਆਵਾਂ ਲਈ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਸਲਾਹ ਤੇ ਸਹੀ ਕਸਰਤਾਂ ਦੀ ਜਾਣਕਾਰੀ ਦਿੱਤੀ ਗਈ। ਮੈਮੋਰੀਅਲ ਹਸਪਤਾਲ ਭੁੱਚੋ ਮੰਡੀ ਤੋਂ ਡਾ. ਹਰੀਸ਼ ਚੰਦਰ ਮਹਾਂਵੀਰ, ਡਾ. ਕਪਿਲ ਦੇਵ ਸ਼ਰਮਾ ਅਤੇ ਡਾ. ਮੁਕੇਸ਼ ਸ਼ਰਮਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਮਰੀਜ਼ਾਂ ਦੀ ਵਿਸਥਾਰ ਨਾਲ ਜਾਂਚ ਕੀਤੀ। ਇਸ ਤੋਂ ਇਲਾਵਾ ਗੰਗਾ ਕਾਲਜ ਵੱਲੋਂ ਡਾ. ਐੱਚਸੀ ਪਾਟਿਲ, ਮਹਿਕਦੀਪ ਸਿੰਘ ਅਤੇ ਫਿਜ਼ਿਓਥੈਰੇਪਿਸਟ ਸਤਵੀਰ ਸਿੰਘ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਕੈਂਪ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਕਾਲਜ ਦੇ ਵਿਦਿਆਰਥੀਆਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਜਯੋਤੀ ਕੌਰ, ਹਰਮਨ ਕੌਰ, ਭਿੰਦਰ ਸਿੰਘ, ਰਸ਼ਪਾਲ ਸਿੰਘ, ਸੁਖਮਨ ਸਿੰਘ ਅਤੇ ਕ੍ਰਿਸ਼ ਮਿੱਡਾ ਵੱਲੋਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਜਾਂਚ ਤੱਕ ਪੂਰੀ ਸੰਭਾਲ ਕੀਤੀ ਗਈ। ਇਸ ਮੌਕੇ ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਪਿੰਡ ਪੱਧਰ ’ਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਜੇਹੇ ਉਪਰਾਲੇ ਲਗਾਤਾਰ ਕੀਤੇ ਜਾਣਗੇ ਤਾਂ ਜੋ ਲੋਕ ਵੱਧ ਤੋਂ ਵੱਧ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਲੈ ਸਕਣ।