ਕੁੱਟਮਾਰ ਦੇ ਦੋਸ਼ ’ਚ ਇਕ ਖ਼ਿਲਾਫ਼ ਕੇਸ ਦਰਜ
ਕੁੱਟਮਾਰ ਦੇ ਦੋਸ਼ ਵਿਚ ਇਕ ਖ਼ਿਲਾਫ਼ ਕੇਸ ਦਰਜ
Publish Date: Sat, 28 Mar 2026 04:25 PM (IST)
Updated Date: Sun, 29 Mar 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਨੰਦਗੜ੍ਹ ਪੁਲਿਸ ਨੇ ਪਿੰਡ ਘੁੱਦਾ ਨੇੜੇ ਬੱਸ ਡਰਾਈਵਰ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ ਕਰੀਬ ਡੇਢ ਮਹੀਨੇ ਬਾਅਦ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਸਤਨਾਮ ਸਿੰਘ ਵਾਸੀ ਬਾਲਿਆਂਵਾਲੀ ਨੇ ਦੱਸਿਆ ਕਿ ਉਹ ਆਹਲੂਵਾਲੀਆ ਬੱਸ ਸਰਵਿਸ ਦਾ ਡਰਾਈਵਰ ਹੈ ਤੇ ਉਸਦੀ ਪਿੰਡ ਨੰਦਗੜ੍ਹ ਦੇ ਰਹਿਣ ਵਾਲੇ ਬਲਕਾਰ ਸਿੰਘ ਨਾਲ ਪੁਰਾਣੀ ਰੰਜਿਸ਼ ਹੈ। ਉਸ ਨੇ ਦੱਸਿਆ ਕਿ 8 ਫਰਵਰੀ ਨੂੰ ਜਦੋਂ ਉਹ ਪਿੰਡ ਘੁੱਦਾ ਨੇੜੇ ਪੁੱਜਿਆ, ਤਾਂ ਮੁਲਜ਼ਮ ਨੇ ਉਸਨੂੰ ਰੋਕ ਕੇ ਉਸ ਦੀ ਕੁੱਟਮਾਰ ਕੀਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਸ਼ਿਕਾਇਤ ਮਿਲਣ ਤੇ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।