ਸਿਹਤ ਕੇਂਦਰ ’ਚ ਇਕ ਦਿਨਾ ਟ੍ਰੇਨਿੰਗ ਸੈਸ਼ਨ ਕਰਵਾਇਆ
ਸਿਹਤ ਕੇਂਦਰ ਵਿਖੇ ਇਕ ਰੋਜ਼ਾ ਟ੍ਰੇਨਿੰਗ ਸੈਸ਼ਨ ਕਰਵਾਇਆ
Publish Date: Fri, 27 Mar 2026 05:49 PM (IST)
Updated Date: Sat, 28 Mar 2026 04:06 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਵਿਸ਼ਵ ਟੀਬੀ ਦਿਵਸ ਮੌਕੇ ਸਮੂਦਾਇਕ ਸਿਹਤ ਕੇਂਦਰ ਸੰਗਤ ਵਿਖੇ ਇਕ ਰੋਜ਼ਾ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਸਿਹਤ ਬਲਾਕ ਸੰਗਤ ਦੇ ਵੱਖ ਵੱਖ ਹੈਲਥ ਵੈਲਨੈਸ ਕਲੀਨਿਕ ਤੋਂ ਸਿਹਤ ਵਰਕਰ ਮੇਲ, ਫੀਮੇਲ ਅਤੇ ਸੀਐੱਚਓ ਨੇ ਹਿੱਸਾ ਲਿਆ। ਇਸ ਮੌਕੇ ਡਾ ਪਾਮਿਲ ਬਾਂਸਲ ਤੇ ਏਮਜ ਬਠਿੰਡਾ ਤੋਂ ਡਾ ਪ੍ਰਕਾਸ਼ ਕੁਮਾਰ ਨੇ ਵਿਸ਼ਾ ਮਾਹਿਰ ਦੇ ਤੌਰ ’ਤੇ ਹਿੱਸਾ ਲਿਆ। ਡਾ. ਪਾਮਿਲ ਬਾਂਸਲ ਨੇ ਕਿਹਾ ਕਿ ਟੀਬੀ ਦੀ ਮਹਾਂਮਾਰੀ ਕਾਰਨ ਕਈ ਸਦੀਆਂ ਤੋਂ ਪੂਰੀ ਦੁਨੀਆ ਵਿਚ ਵੱਡੀ ਗਿਣਤੀ ਵਿਚ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਆਧੁਨਿਕ ਦਵਾਈ ਵਿਚ ਤਰੱਕੀ ਦੇ ਬਾਵਜੂਦ ਅੱਜ ਵੀ ਵੱਡੀ ਗਿਣਤੀ ਲੋਕ ਇਸ ਬਿਮਾਰੀ ਦੇ ਨਾਮ ਤੋਂ ਵੀ ਡਰਦੇ ਹਨ ਕਿਉਂਕਿ ਇਹ ਜ਼ਿਆਦਾਤਰ ਮਾਮਲਿਆਂ ਵਿਚ ਛੂਤਕਾਰੀ ਹੈ। ਇਸ ਮੌਕੇ ਡਾ. ਪ੍ਰਕਾਸ਼ ਨੇ ਟੀਬੀ ਦੇ ਲੱਛਣਾਂ ਜਿਵੇਂ ਲਗਾਤਾਰ ਖਾਂਸੀ ਦਾ ਹੋਣਾ, ਭਾਰ ਘਟਣਾ, ਭੁੱਖ ਘੱਟ ਲੱਗਣਾ, ਵਾਰ-ਵਾਰ ਬੁਖ਼ਾਰ ਹੋਣਾ, ਥਕਾਵਟ ਮਹਿਸੂਸ ਹੋਣਾ ਬਾਰੇ ਦੱਸਿਆ। ਟੀਬੀ ਤੋਂ ਬਚਣ ਲਈ ਨੇੜੇ ਦੇ ਸਰਕਾਰੀ ਹਸਪਤਾਲ ਜਾ ਮੈਡੀਕਲ ਕਾਲਜ ਜਾਂ ਕੇ ਟੀਬੀ ਦਾ ਇਲਾਜ ਕਰਵਾਇਆ ਜਾ ਸਕਦਾ ਹੈ। ਇਸ ਮੌਕੇ ਟ੍ਰੇਨਡ ਸਟਾਫ ਨੂੰ ਪਿੰਡਾਂ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਗਿਆ। ਡਾ. ਪਾਮਿਲ ਬਾਂਸਲ ਨੇ ਕਿਹਾ ਕਿ ਸ਼ੱਕੀ ਮਰੀਜ਼ਾਂ ਦੀ ਸਰਕਾਰੀ ਸੰਸਥਾ ਵਿਖੇ ਜਾਂਚ ਕਰਵਾਈ ਜਾਵੇ।