ਵਿਵੇਕ ਆਸ਼ਰਮ ’ਚ ਰਾਮ ਨੌਮੀ ਦਾ ਤਿਉਹਾਰ ਮਨਾਇਆ
ਵਿਵੇਕ ਆਸ਼ਰਮ ਜਲਾਲ ‘ਚ ਰਾਮ ਨੌਮੀ ਪੁਰਬ ਮਨਾਇਆ
Publish Date: Fri, 27 Mar 2026 04:57 PM (IST)
Updated Date: Sat, 28 Mar 2026 04:03 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ
ਪਿੰਡ ਜਲਾਲ ਵਿਖੇ ਬ੍ਰਹਮਲੀਨ ਸੰਤ ਬਾਬਾ ਕਰਨੈਲ ਦਾਸ ਜੀ ਦੇ ਅਸ਼ੀਰਵਾਦ ਨਾਲ ਮੌਜੂਦਾ ਗੱਦੀਨਸ਼ੀਨ ਸੁਆਮੀ ਬ੍ਰਹਮਮੁਨੀ ਦੀ ਅਗਵਾਈ ਹੇਠ ਅਤੇ ਸੰਸਥਾ ਦੇ ਮੁੱਖ ਪ੍ਰਬੰਧਕ ਬਾਬਾ ਗੰਗਾ ਰਾਮ ਦੇ ਯਤਨਾਂ ਸਦਕਾ ਅਤੇ ਸਮੁੱਚੀਆਂ ਸੰਗਤਾ ਦੇ ਸਹਿਯੋਗ ਨਾਲ ਵਿਵੇਕ ਆਸ਼ਰਮ ਜਲਾਲ ਵਿਖੇ ਰਾਮ ਨੌਮੀ ਦਾ ਪਾਵਨ ਪੁਰਬ ਬੜਾ ਹੀ ਸ਼ਰਧਾ ਨਾਲ ਮਨਾਇਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨੇ ਪਹੁੰਚ ਕੇ ਸੰਤ ਕਰਨੈਲ ਦਾਸ ਦੇ ਸਥਾਨ ਨੂੰ ਨਮਨ ਕੀਤਾ। ਇਸ ਦੌਰਾਨ ਸੁਆਮੀ ਬ੍ਰਹਮ ਮੁਨੀ ਨੇ ਸੰਗਤਾਂ ਨੂੰ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਰਾਮ ਨਾਮ ਦੀ ਸੋਭਾ ਕੀਤੀ। ਬਾਬਾ ਗੰਗਾ ਰਾਮ ਜੀ ਵੱਲੋਂ ਸਮੁੱਚੀਆਂ ਪਹੁੰਚੀ ਹੋਈ ਸੰਗਤ ਨੂੰ ਜੀ ਆਇਆਂ ਆਖਿਆ ਅਤੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਦੌਰਾਨ ਬਾਬਾ ਲਾਲ ਦਾਸ ਵੱਲੋਂ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਰਿਸ਼ੀ ਰਾਮ ਜੈਤੋ, ਮੇਵਾ ਦਾਸ ਰਾਜਸਥਾਨ, ਮੋਹਨਦਾਸ ਬਰਗਾੜੀ, ਸਰਬਾਨੰਦ ਹਰਿਦੁਆਰ , ਸੁਖਦੇਵ ਮੁਨੀ ਕਲਿਆਣ, ਭਜਨ ਦਾਸ ਧੂਰਕੋਟ, ਪਰਮਾਨੰਦ ਬਠਿੰਡਾ, ਕਰਤਾਰ ਦਾਸ ਚੰਦ ਬਾਜਾ, ਕਿਰਪਾਲ ਦਾਸ ਜੈਤੋਂ, ਰਹਿਮਤ ਦਾਸ ਗੰਗਾ, ਨਰਾਇਣ ਦਾਸ ਮੌੜ ਮੰਡੀ, ਰਿਸ਼ੀ, ਕਲਿਆਣ ਦਾਸ ਗਿੱਦੜਬਹਾ, ਬਾਬਾ ਸੇਵਕ ਸਿੰਘ ਮਾਣੂਕੇ, ਬਾਬਾ ਨੇਕ ਸਿੰਘ ਪੋਨੇ ਵਾਲੇ, ਬਲਬਹਾਦੁਰ ਦਾਸ ਵਣ ਵਾਲਾ, ਬਸੰਤ ਦਾਸ ਬੇਗਾ ਲਹਿਰਾ, ਸਿਕੰਦਰ ਦਾਸ ਲੰਗਿਆਣਾ, ਦਾਰਾ ਸਿੰਘ ਗਿੱਲ ਪੱਤੀ, ਕੁਲਬੀਰ ਦਾਸ ਦੋਦਾ, ਮੱਖਣ ਦਾਸ ਮੀਨੀਆ ਆਦਿ ਹਾਜ਼ਰ ਸਨ। ਇਸ ਸਮੇਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।