ਪ੍ਰਤੀ ਬੇਨਤੀ ਦੇ ਆਧਾਰ ’ਤੇ ਲਾਇਸੈਂਸ ਰੱਦ
ਪ੍ਰਤੀ ਬੇਨਤੀ ਦੇ ਆਧਾਰ ’ਤੇ ਲਾਇਸੰਸ ਰੱਦ
Publish Date: Thu, 26 Mar 2026 06:32 PM (IST)
Updated Date: Thu, 26 Mar 2026 06:35 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਵੱਲੋਂ ਪੰਜਾਬ ਮਨੁੱਖੀ ਤਸਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਸੈਕਸ਼ਨ 8 (1) ਤਹਿਤ ਐੱਮਐੱਸ ਜੁਪੀਟਰ ਓਵਰਸੀਜ਼ ਇੰਸਟੀਚਿਊਟ ਆਫ ਆਇਲਟਸ ਅਤੇ ਕੰਸਲਟੈਂਸੀ ਦੇ ਨਾਮ ਦੇ ਨਿਊ ਮਾਰਕੀਟ ਘਨੱਈਆ ਬਾਘੜੀਆ ਸਟਰੀਟ ਰਾਮਪੁਰਾ ਫੂਲ ਦਾ ਕੰਸਲਟੈਂਸੀ ਅਤੇ ਆਇਲਟਸ ਇੰਸਟੀਚਿਊਟ ਦਾ ਲਾਇਸੈਂਸ ਰੱਦ ਕੀਤਾ ਗਿਆ। ਜਾਰੀ ਹੁਕਮ ਅਨੁਸਾਰ ਪ੍ਰਾਰਥੀ ਵੱਲੋਂ ਲਿਖਤੀ ਦਰਖਾਸਤ ਪੇਸ਼ ਕੀਤੀ ਗਈ ਹੈ ਕਿ ਹੁਣ ਉਹ ਕੰਮ ਨਹੀਂ ਕਰਨਾ ਚਾਹੁੰਦਾ ਅਤੇ ਉਸ ਦਾ ਲਾਇਸੈਂਸ ਰੱਦ ਕੀਤਾ ਜਾਵੇ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ ਦੇ ਸੈਕਸ਼ਨ 8 (1) ਤਹਿਤ ਐੱਮ/ਐੱਸ ਜੁਪੀਟਰ ਓਵਰਸੀਜ਼ ਇੰਸਟੀਚਿਊਟ ਆਫ ਆਇਲਟਸ ਅਤੇ ਕੰਸਲਟੈਂਸੀ ਦੇ ਨਾਂ ਦੇ ਨਿਊ ਮਾਰਕੀਟ ਘਨੱਈਆ ਬਾਘੜੀਆ ਸਟਰੀਟ ਰਾਮਪੁਰਾ ਫੂਲ ਦਾ ਕੰਸਲਟੈਂਸੀ ਅਤੇ ਆਇਲਟਸ ਇੰਸਟੀਚਿਊਟ ਦਾ ਲਾਇਸੈਂਸ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ। ਹੁਕਮ ਅਨੁਸਾਰ ਫਰਮ ਖ਼ਿਲਾਫ਼ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦਾ ਜ਼ਿੰਮੇਵਾਰ ਹੋਵੇਗਾ।