ਬਾਬਾ ਫ਼ਰੀਦ ਕਾਲਜ ਵੱਲੋਂ ‘ਅਲਟ੍ਰਾਟੈੱਕ ਸੀਮੈਂਟ ਲਿਮਟਿਡ’ ਨਾਲ ਐੱਮਓਯੂ ਸਾਈਨ
ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ‘ਅਲਟ੍ਰਾਟੈੱਕ ਸੀਮੈਂਟ ਲਿਮਿਟੇਡ’ ਨਾਲ ਐਮਓਯੂ ਸਾਈਨ
Publish Date: Thu, 26 Mar 2026 05:12 PM (IST)
Updated Date: Thu, 26 Mar 2026 05:14 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫਰੀਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਬੀਐੱਫਸੀਈਟੀ) ਵੱਲੋਂ ‘ਅਲਟ੍ਰਾਟੈੱਕ ਸੀਮੈਂਟ ਲਿਮਟਿਡ ਨਾਲ ਮੈਮੋਰੰਡਮ ਆਫ ਅੰਡਰਸਟੈਂਡਿੰਗ (ਐੱਮਓਯੂ) ਸਾਈਨ ਕੀਤਾ ਗਿਆ। ਇਹ ਸਮਝੌਤਾ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਕੰਪਨੀ ਵੱਲੋਂ ਇੰਜੀਨੀਅਰ ਵਿਪਿਨ ਚੌਧਰੀ, ਇੰਜੀਨੀਅਰ ਬਰਜਿੰਦਰ ਪਾਲ ਸਿੰਘ ਅਤੇ ਪਾਰਥਾ ਭੱਟਾਚਾਰਿਆ ਖਾਸ ਤੌਰ ’ਤੇ ਹਾਜ਼ਰ ਰਹੇ। ਕਾਲਜ ਵੱਲੋਂ ਪ੍ਰੋ. ਡਾ. ਐੱਮਪੀ ਪੂਨੀਆ, ਡਾ. ਜਯੋਤੀ ਬਾਂਸਲ, ਡਾ. ਨਿਮਿਸ਼ਾ ਸਿੰਘ, ਡਾ. ਅਤੁਲ ਕਾਂਤ ਪਿਯੂਸ਼ ਸਮੇਤ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਦੌਰਾਨ ਅਲਟ੍ਰਾਟੈੱਕ ਸੀਮੈਂਟ ਦੀ ਤਕਨੀਕੀ ਸਹੂਲਤ ਦਾ ਉਦਘਾਟਨ ਵੀ ਕੀਤਾ ਗਿਆ, ਜਿਸਦੀ ਸ਼ੁਰੂਆਤ ਪ੍ਰੋ. ਪੂਨੀਆ ਅਤੇ ਇੰਜ. ਵਿਪਿਨ ਚੌਧਰੀ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਮਹਿਮਾਨਾਂ ਨੇ ਆਪਣੇ ਸੰਬੋਧਨ ਵਿਚ ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਨੂੰ ਸਿਰਫ ਸਿਧਾਂਤਕ ਗਿਆਨ ਹੀ ਨਹੀਂ, ਸਗੋਂ ਪ੍ਰੈਕਟੀਕਲ ਅਨੁਭਵ ਵੀ ਪ੍ਰਦਾਨ ਕਰਦੇ ਹਨ। ਇਸ ਸਾਂਝੇ ਪ੍ਰੋਗਰਾਮ ਨਾਲ ਵਿਦਿਆਰਥੀਆਂ ਨੂੰ ਨਵੀਂ ਤਕਨੀਕੀ ਜਾਣਕਾਰੀ, ਉਦਯੋਗਿਕ ਟ੍ਰੇਨਿੰਗ ਅਤੇ ਹੱਥੀਂ ਸਿੱਖਣ ਦੇ ਮੌਕੇ ਮਿਲਣਗੇ, ਜਿਸ ਨਾਲ ਉਹ ਭਵਿੱਖ ਵਿਚ ਉਦਯੋਗ-ਤਿਆਰ ਪ੍ਰੋਫੈਸ਼ਨਲ ਬਣ ਸਕਣਗੇ। ਬੀਐੱਫਜੀਆਈ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਸਮਝੌਤਾ ਸੰਸਥਾ ਦੀ ਅਕਾਦਮਿਕ ਉਤਕ੍ਰਿਸ਼ਟਤਾ ਅਤੇ ਉਦਯੋਗ-ਕੇਂਦ੍ਰਿਤ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।