47 ਵਿਅਕਤੀਆਂ ਦੀਆਂ ਅਸਥੀਆਂ ਹਰਿਦੁਆਰ ਭੇਜੀਆਂ
47 ਵਿਅਕਤੀਆਂ ਦੀਆਂ ਅਸਥੀਆਂ ਹਰਿਦਵਾਰ ਭੇਜੀਆਂ
Publish Date: Thu, 26 Mar 2026 04:31 PM (IST)
Updated Date: Thu, 26 Mar 2026 04:35 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਿਛਲੇ ਸਮੇਂ ਦੌਰਾਨ ਜ਼ਿਲ੍ਹੇ ਭਰ ਵਿੱਚੋਂ ਮਿਲੀਆਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਬਾਅਦ ਸਹਾਰਾ ਜਨ ਸੇਵਾ ਨੇ ਉਨ੍ਹਾਂ ਦੀਆਂ ਅਸਥੀਆਂ ਹਰਿਦੁਆਰ ਭੇਜੀਆਂ ਹਨ। ਸਹਾਰਾ ਜਨ ਸੇਵਾ ਅਣਪਛਾਤੇ ਅਤੇ ਬੇਸਹਾਰਾ ਵਿਅਕਤੀਆਂ ਦੀ ਲਾਸ਼ਾਂ ਦਾ ਸੰਸਕਾਰ ਕਰਦੀ ਹੈ ਨੇ 47 ਅਣਪਛਾਤੇ ਵਿਅਕਤੀਆਂ ਦੀਆਂ ਅਸਥੀਆਂ ਨੂੰ ਪੂਰਨ ਸਨਮਾਨ ਦੇ ਨਾਲ ਹਰਿਦੁਆਰ ਭੇਜਣ ਦਾ ਫੈਸਲਾ ਕੀਤਾ। ਇਹ ਉਹ ਵਿਅਕਤੀ ਸਨ, ਜਿਨ੍ਹਾਂ ਦਾ ਕੋਈ ਪਰਿਵਾਰ ਜਾਂ ਵਾਰਿਸ਼ ਨਹੀਂ ਮਿਲਿਆ। ਸਹਾਰਾ ਜਨ ਸੇਵਾ ਦੇ ਆਗੂ ਰਮਨਿੰਦਰ ਸਿੱਧੂ ਨੇ ਉਨ੍ਹਾਂ ਦੀਆਂ ਅਸਥੀਆਂ ਨੂੰ ਹਰਿਦਵਾਰ ਲਈ ਆਪਣੀ ਕਾਰ ਵਿੱਚ ਰਵਾਨਾ ਕੀਤਾ। ਉਨ੍ਹਾਂ ਦੀਆਂ ਅਸਥੀਆਂ ਹਰਿਦੁਆਰ ਗੰਗਾ ਵਿੱਚ ਧਾਰਮਿਕ ਰੀਤੀ ਰਿਵਾਜ ਨਾਲ ਵਿਸਰਜਿਤ ਕੀਤੀਆਂ ਜਾਣਗੀਆਂ। ਸਹਾਰਾ ਜਨ ਸੇਵਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਇਹ ਮ੍ਰਿਤਕ ਵਿਅਕਤੀ ਕਿਸੇ ਨਾ ਕਿਸੇ ਪਰਿਵਾਰ ਦੇ ਹੋਣਗੇ, ਪਰ ਅਪਣਿਆਂ ਦੇ ਹੱਥੋਂ ਸੰਸਕਾਰ ਨਸੀਬ ਨਹੀਂ ਹੋਇਆ। ਸਹਾਰਾ ਜਨ ਸੇਵਾ ਟੀਮ ਨੇ ਉਨ੍ਹਾਂ ਦੀਆਂ ਅਸਥੀਆਂ ਨੂੰ ਸਨਮਾਨ ਦੇ ਨਾਲ ਸੰਭਾਲ ਕੇ ਰੱਖਿਆ ਅਤੇ ਉਨ੍ਹਾਂ ਨੂੰ ਹਰਿਦੁਆਰ ਭੇਜਣ ਲਈ ਯੋਜਨਾ ਬਣਾਈ। ਗੌਤਮ ਗੋਇਲ ਨੇ ਕਿਹਾ ਕਿ ਇਹ ਇਕ ਆਦਰਸ਼ ਉਦਾਹਰਨ ਹੈ ਕਿ ਕਿਸ ਤਰ੍ਹਾਂ ਸਹਾਰਾ ਜਨ ਸੇਵਾ ਸਮਾਜਿਕ ਜਵਾਬਦੇਹੀ ਅਤੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਟੀਮ ਦੇ ਸਾਰੇ ਮੈਂਬਰਾਂ ਨੇ ਆਪਣੇ ਆਪਣੇ ਢੰਗ ਨਾਲ ਇਹ ਯੋਜਨਾ ਸਫਲ ਬਣਾਈ ਹੈ। ਸਹਾਰਾ ਜਨ ਸੇਵਾ ਦੀ ਟੀਮ ਦੇ ਮੈਂਬਰ ਟੇਕਚੰਦ, ਪੰਕਜ ਸਿੰਗਲਾ, ਜੱਗਾ, ਵਿਜੇ ਗੋਯਲ, ਵਿਪਨ ਗੁਪਤਾ, ਹਰਬੰਸ ਸਿੰਘ, ਰਾਜੇੰਦਰ ਕੁਮਾਰ ਅਤੇ ਰਮਨਿੰਦਰ ਸਿੱਧੂ ਇਸ ਸਮਾਰੋਹ ਵਿੱਚ ਮੌਜੂਦ ਸਨ। ਸਹਾਰਾ ਟੀਮ ਦੁਆਰਾ ਮ੍ਰਿਤਕਾਂ ਨੂੰ ਸ਼ਰਧਾਂਜਲੀ ਅਤੇ ਸੱਮਾਨ ਦਿੱਤਾ ਗਿਆ, ਅਤੇ ਉਨ੍ਹਾਂ ਦੀਆਂ ਅਸਥੀਆਂ ਹਰਿਦਵਾਰ ਭੇਜੀਆਂ ਗਈਆਂ ਜਿੱਥੇ ਉਨ੍ਹਾਂ ਨੂੰ ਧਾਰਮਿਕ ਰੀਤੀ ਨਾਲ ਵਿਸਰਜਿਤ ਕੀਤਾ ਗਿਆ।