ਘਰ ਦੇ ਸਾਮਾਨ ਨੂੰ ਲਾਈ ਅੱਗ, ਕੇਸ ਦਰਜ
ਘਰ ਦੇ ਸਮਾਨ ਨੂੰ ਲਗਾਈ ਅੱਗ, ਕੇਸ ਦਰਜ
Publish Date: Wed, 25 Mar 2026 05:07 PM (IST)
Updated Date: Thu, 26 Mar 2026 04:02 AM (IST)
ਸਟਾਫ਼ ਰਿਪੋਰਟਰ , ਪੰਜਾਬੀ ਜਾਗਰਣ, ਬਠਿੰਡਾ : ਥਾਣਾ ਨਥਾਣਾ ਦੀ ਪੁਲਿਸ ਨੇ ਘਰ ਦੇ ਸਾਮਾਨ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਬੂਟਾ ਸਿੰਘ ਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ ਨੇ ਦੱਸਿਆ ਕਿ ਉਸਦੇ ਭਰਾ ਮਨਦੀਪ ਸਿੰਘ ਨੇ ਘਰੇਲੂ ਝਗੜੇ ਦੌਰਾਨ ਉਸਦੇ ਕਮਰੇ ਵਿੱਚੋਂ ਸਾਮਾਨ ਬਾਹਰ ਕੱਢ ਕੇ ਅੱਗ ਲਗਾ ਦਿੱਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਦੇ ਹੋਏ ਦੋਸ਼ੀ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।