ਮਾਲਵਾ ਵੈੱਲਫੇਅਰ ਕਲੱਬ ਨੇ ਖ਼ੂਨਦਾਨ ਕੈਂਪ ਤੇ ਸੱਭਿਆਚਾਰਕ ਮੇਲਾ ਕਰਵਾਇਆ
ਮਾਲਵਾ ਵੈਲਫੇਅਰ ਕਲੱਬ ਵੱਲੋ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਅਤੇ ਸੱਭਿਆਚਾਰਕ ਮੇਲਾ ਕਰਵਾਇਆ
Publish Date: Mon, 23 Mar 2026 06:42 PM (IST)
Updated Date: Tue, 24 Mar 2026 04:08 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਮਾਲਵਾ ਵੈਲਫੇਅਰ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸਾਲ ਖੂਨਦਾਨ ਕੈਂਪ ਤੇ ਸੱਭਿਆਚਾਰਕ ਮੇਲਾ ਖਾਲਸਾ ਸਕੂਲ ’ਚ ਕਰਵਾਇਆ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਐੱਸਐੱਮਓ ਤਲਵੰਡੀ ਸਾਬੋ ਰਵੀਕਾਂਤ ਨੇ ਕੀਤਾ। ਪ੍ਰੋਗਰਾਮ ਦੀ ਪ੍ਰਧਾਨਗੀ ਬਾਬਾ ਕਾਕਾ ਸਿੰਘ, ਮੁਖੀ ਲੰਗਰ ਬੂੰਗਾ ਮਸਤੂਆਣਾ ਵੱਲੋਂ ਕੀਤੀ ਗਈ। ਕਲੱਬ ਪ੍ਰਧਾਨ ਗਗਨਦੀਪ ਸਿੰਘ ਹੈਪੀ ਨੇ ਦੱਸਿਆ ਕਿ ਇਹ ਸਮਾਗਮ ਕਲੱਬ ਤੇ ਨਗਰ ਕੌਂਸਲ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੁੱਖ ਮਹਿਮਾਨ ਬੀਬਾ ਬਲਜਿੰਦਰ ਕੌਰ, ਚੀਫ ਵਿੱਪ ਐੱਮਐੱਲਏ ਨੇ ਖੂਨਦਾਨੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਕੈਂਪ ’ਚ ਏਮਜ਼ ਹਸਪਤਾਲ ਬਠਿੰਡਾ ਦੀ ਟੀਮ ਨੇ 65 ਯੂਨਿਟ ਖੂਨ ਇਕੱਤਰ ਕੀਤਾ। ਸੱਭਿਆਚਾਰਕ ਮੇਲੇ ਵਿਚ ਵੱਖ-ਵੱਖ ਸਟਾਲਾਂ ਲਗਾਈਆਂ ਗਈਆਂ, ਜਿਵੇਂ ਆਰਗੈਨਿਕ ਵਸਤਾਂ, ਕਿਤਾਬਾਂ, ਤਰਕਸ਼ੀਲ ਲਿਟਰੇਚਰ ਤੇ ਹੈਲਥ ਅਵੇਅਰਨੈੱਸ ਕੈਂਪ ਆਦਿ। ਲੋਕ ਗਾਇਕ ਹਰਦੇਵ ਮਾਹੀ ਨੰਗਲ ਅਤੇ ਸਥਾਨਕ ਗਾਇਕਾਂ ਗੁਰਵਿੰਦਰ ਬਰਾੜ, ਗੁਰਦਾਸ ਸੰਧੂ, ਨਵਦੀਪ ਸੰਧੂ, ਜਸ ਸੰਧੂ, ਲਵਜੀਤ ਬਲਵੀਰ, ਜਸਮੀਨ ਛੋਟੀਆਂ ਤੇ ਜੱਸੀ ਖਾਨ ਨੇ ਆਪਣੀ ਕਲਾ ਦੇ ਜੌਹਰ ਦਿਖਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਟਾਈਗਰ ਵੱਲੋਂ ਵੀ ਪ੍ਰੋਗਰਾਮ ਵਿਚ ਗਾਇਕੀ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਗਿਆ। ਮਨਪ੍ਰੀਤ ਜਲਾਲ ਤੇ ਪ੍ਰੀਤ ਢੱਡੇ ਗਰੁੱਪ ਵੱਲੋਂ ਭਗਤ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਵੀਸ਼ਰੀ ਤੇ ਵਿਰਾਸਤੀ ਗਾਇਕੀ ਰਾਹੀਂ ਰੰਗ ਬਿਖੇਰੇ। ਵਿਸ਼ੇਸ਼ ਮਹਿਮਾਨ ਜਤਿੰਦਰ ਸਿੰਘ ਭੱਲਾ, ਚੇਅਰਮੈਨ ਇੰਮਪੂਰਵਮੈਂਟ ਟਰੱਸਟ ਬਠਿੰਡਾ ਅਤੇ ਨੀਲ ਗਰਗ, ਚੇਅਰਮੈਨ ਮੀਡੀਅਮ ਉਦਯੋਗ ਵਿਕਾਸ ਬੋਰਡ ਨੇ ਖੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਸੱਭਿਆਚਾਰਕ ਮੇਲੇ ਦਾ ਆਨੰਦ ਮਾਣਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਵੱਲੋਂ ਹਰਜੀਤ ਸਰਾਂ ਐਮਸੀ ਡਾ ਸੁਖਦੇਵ ਸਿੰਘ, ਬਲਵਿੰਦਰ ਗਿੱਲ, ਦਵਿੰਦਰ ਸਿੰਘ ਸੂਬਾ, ਖੁਸ਼ਦੀਪ ਸਿੰਘ ਬੱਬੀ ਚੱਠਾ,ਮਨਪ੍ਰੀਤ ਸੋਨੀ, ਤਰਸੇਮ ਸਿੰਗਲਾ, ਅਤੇ ਮੋਹਤਵਾਰ ਆਗੂ ਹਰਬੰਸ ਸਿੰਘ ਸਾਬਕਾ ਪ੍ਰਧਾਨ, ਗੁਰਤਿੰਦਰ ਰਿੰਪੀ ਮਾਨ ਸਾਬਕਾ ਪ੍ਰਧਾਨ , ਸਹਾਰਾ ਕਲੱਬ ਵੱਲੋਂ ਜਸਵਿੰਦਰ ਪਾਲ ਸ਼ਰਮਾ, ਬਰਿੰਦਰਪਾਲ ਮਹੇਸ਼ਵਰੀ, ਡਾ ਪਰਮਜੀਤ ਕੌਰੇ ਆਣਾ, ਸੁਰਿੰਦਰ ਦਮਦਮੀ ਅਤੇ ਕਲੱਬ ਅਹੁਦੇਦਾਰ ਪ੍ਰਿੰਸੀਪਲ ਬਿਕਰਮਜੀਤ ਸਿੰਘ,ਚਮਨ ਲਾਲ, ਹਰਬੰਸ ਸਿੰਘ ਮਾਨ, ਰਾਜਦੀਪ ਸਿੰਘ, ਅਮਨਦੀਪ ਸਿੰਘ,ਰਜਤ ਕੁਮਾਰ, ਸੁਭਦੀਪ ਰੂਬੀ, ਸੁਖਪਾਲ ਸਿੰਘ,ਰਾਜਿੰਦਰ ਚੱਠਾ,ਚੋਧਰੀ ਵਿਜੇ ਪਾਲ, ਬਲਜੀਤ ਰਚਨਾਂ ਸਟੂਡੀਓ, ਪ੍ਰੀਤ ਅਕਾਲ ਫਲੈਕਸ,ਸੁਖਵਿੰਦਰ ਸਿੰਘ,ਬਲਵਿੰਦਰ ਬੱਡੂ,ਨੱਥਾ ਸਿੰਘ ਆਦਿ ਹਾਜ਼ਰ ਸਨ।