350 ਕਿਲੋਮੀਟਰ ਸਾਈਕਲ ਯਾਤਰਾ ਮੁਕੰਮਲ
ਗੋਨਿਆਣਾ ਸਾਈਕਲਿੰਗ ਕਲੱਬ ਵੱਲੋਂ 350 ਕਿਮੀ ਸਾਈਕਲ ਯਾਤਰਾ ਸੰਪੰਨ
Publish Date: Mon, 23 Mar 2026 05:53 PM (IST)
Updated Date: Tue, 24 Mar 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ ਗੋਨਿਆਣਾ ਮੰਡੀ ਸਟੇਸ਼ਨ ਤੋਂ ਇਕ ਪ੍ਰੇਰਣਾਦਾਇਕ ਖਬਰ ਸਾਹਮਣੇ ਆਈ ਹੈ, ਜਿੱਥੇ ਗੋਨਿਆਣਾ ਸਾਈਕਲਿੰਗ ਕਲੱਬ ਦੇ 18 ਮੈਂਬਰਾਂ ਵੱਲੋਂ 22 ਮਾਰਚ ਨੂੰ ਸਵੇਰੇ 5 ਵਜੇ ਗੁਰਦੁਆਰਾ ਟਿਕਾਣਾ ਭਾਈ ਜਗਤਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਪਹਿਲੀ ਸਾਈਕਲ ਯਾਤਰਾ ਸ਼ੁਰੂ ਕੀਤੀ। ਇਸ ਯਾਤਰਾ ਦਾ ਮੁੱਖ ਮਕਸਦ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਧਾਰਮਿਕ ਅਸਥਾਨਾਂ ਨਾਲ ਜੁੜਾਵ ਬਣਾਉਣਾ ਸੀ। ਇਹ ਯਾਤਰਾ 23 ਮਾਰਚ ਨੂੰ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵਾਪਸ ਆ ਕੇ ਸਫਲਤਾਪੂਰਵਕ ਸਮਾਪਤ ਹੋਈ। ਆਉਣ-ਜਾਣ ਦਾ ਕੁੱਲ ਸਫ਼ਰ ਲਗਭਗ 350 ਕਿਲੋਮੀਟਰ ਰਿਹਾ, ਜੋ ਕਿ ਕਲੱਬ ਦੇ ਮੈਂਬਰਾਂ ਦੀ ਹਿੰਮਤ, ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ। ਇਸ ਸਾਈਕਲ ਯਾਤਰਾ ਵਿਚ ਸੁਰਿੰਦਰ ਕੁਮਾਰ, ਗੁਰਸੇਵਕ ਸਿੰਘ, ਦੇਵਕੁਲੇ ਡੀਐਮ, ਇੰਦਰਪਾਲ ਸਿੰਘ, ਪ੍ਰਿਤਪਾਲ ਸਿੰਘ, ਮਨਪ੍ਰੀਤ ਸਿੰਘ, ਸੁਰਿੰਦਰ ਸਿੰਘ, ਖੁਸ਼ਦੀਪ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਜਗਮੀਤ ਸਿੰਘ, ਨਿਰਮਲ ਸਿੰਘ, ਏਕਮ ਸਿੰਘ, ਮਨਿੰਦਰ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਪਰਮਾਨੰਦ ਭੰਡਾਰੀ, ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਯਾਤਰਾ ਉਨ੍ਹਾਂ ਲਈ ਸਿਰਫ਼ ਸਫ਼ਰ ਨਹੀਂ, ਸਗੋਂ ਇਕ ਆਤਮਿਕ ਅਤੇ ਸਿਹਤਮੰਦ ਅਨੁਭਵ ਸੀ। ਇਲਾਕੇ ਦੇ ਲੋਕਾਂ ਵੱਲੋਂ ਵੀ ਇਸ ਯਤਨ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਹੈ।