ਬਿਜਲੀ ਨਿਗਮ ਦਫ਼ਤਰ ’ਚ ਚੋਰੀ, ਮਾਮਲਾ ਦਰਜ
ਬਿਜਲੀ ਨਿਗਮ ਦਫ਼ਤਰ ‘ਚ ਚੋਰੀ, ਮਾਮਲਾ ਦਰਜ
Publish Date: Mon, 23 Mar 2026 04:38 PM (IST)
Updated Date: Tue, 24 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨਥਾਣਾ ਪੁਲਿਸ ਨੇ ਬਿਜਲੀ ਨਿਗਮ ਦਫ਼ਤਰ ਵਿਚ ਚੋਰੀ ਹੋਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਪੀਐਸਪੀਸੀਐਲ ਨਥਾਣਾ ਦੇ ਐਸਡੀਓ ਕੁਲਦੀਪ ਸਿੰਘ ਨੇ ਦੱਸਿਆ ਕਿ 20 ਅਤੇ 21 ਦੀ ਦਰਮਿਆਨੀ ਰਾਤ ਨੂੰ ਸਹਾਇਕ ਕਾਰਜਕਾਰੀ ਇੰਜੀਨੀਅਰ, ਮੰਡਲ ਨਥਾਣਾ ਦੇ ਦਫ਼ਤਰ ’ਚੋਂ ਅਣਪਛਾਤੇ ਵਿਅਕਤੀ ਪੀਵੀਸੀ ਤਾਰਾਂ ਦੇ ਬੰਡਲ, ਨਵਾਂ ਏਸੀ ਐਸਆਰ ਕੰਡਕਟਰ, ਚਾਰ ਕੋਰ ਕੇਬਲ, ਪਿਨ ਇੰਸੂਲੇਟਰ, ਜੀਆਈ ਪਿਨਜ਼ ਚੈਨਲ ਅਤੇ ਈਸੀਆਰ ਸਕ੍ਰੈਪ ਚੋਰੀ ਕਰਕੇ ਲੈ ਗਏ। ਚੋਰੀ ਹੋਏ ਸਮਾਨ ਦੀ ਕੁੱਲ ਕੀਮਤ ਲਗਭਗ 47 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਇਸ ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਸਵੇਰੇ ਦਫ਼ਤਰ ਖੋਲ੍ਹਿਆ ਗਿਆ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।