ਡੀਏਵੀ ਕ੍ਰਿਕਟ ਕੱਪ ’ਚ ਪੈਂਥਰਜ ਦੀ ਹੋਈ ਜਿੱਤ
ਡੀਏਵੀ ਕ੍ਰਿਕਟ ਕੱਪ ’ਚ ਪੈਂਥਰਜ ਨੇ ਹਾਸਲ ਕੀਤੀ ਸ਼ਾਨਦਾਰ ਜਿੱਤ
Publish Date: Wed, 25 Feb 2026 06:49 PM (IST)
Updated Date: Thu, 26 Feb 2026 04:08 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਵਿਖੇ ਅੱਜ ਦੇ ਮੈਚ ਦੀ ਸ਼ਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਕਾਲਜ ਰਜਿਸਟਰਾਰ ਡਾ. ਸਤੀਸ਼ ਗਰੋਵਰ, ਡੀਨ ਆਈਆਈਸੀ ਡਾ. ਵੰਦਨਾ ਜਿੰਦਲ, ਡੀਨ ਆਈਕਿਊ ਏਸੀ ਡਾ. ਪਵਨ ਕੁਮਾਰ ਅਤੇ ਸਾਰੇ ਵਿਭਾਗਾਂ ਦੇ ਮੁਖੀ ਸਾਹਿਬਾਨਾਂ ਦੀ ਹੱਲਾ ਸ਼ੇਰੀ ਨਾਲ ਹੋਈ। ਇਨ੍ਹਾਂ 8 ਟੀਮਾਂ ਡੀਏਵੀ ਚਾਰਜਰਸ, ਡੀਏਵੀ ਵਾਰੀਅਰਜ਼, ਡੀਏਵੀ ਸਪਾਰਟਨਸ, ਡੀਏਵੀ ਪੈਂਥਰਜ਼, ਡੀਏਵੀ ਫੀਨਿਕਸ, ਡੀਏਵੀ ਟਾਈਟਨਸ, ਡੀਏਵੀ ਹੰਟਰਸ ਅਤੇ ਡੀਏਵੀ ਰੌਇਲ ਵਿਚਕਾਰ ਕ੍ਰਿਕਟ ਮੈਚ ਖੇਡੇ ਜਾਣਗੇ। ਦੂਜਾ ਕ੍ਰਿਕਟ ਮੈਚ ਡੀਏਵੀ ਪੈਂਥਰਜ ਅਤੇ ਡੀਏਵੀ ਹੰਟਰਜ ਵਿਚਕਾਰ ਖੇਡਿਆ ਗਿਆ। ਡੀਏਵੀ ਪੈਂਥਰਜ ਨੇ ਟਾਸ ਜਿੱਤੀ ਤੇ ਪਹਿਲਾਂ ਬੈਟਿੰਗ ਕਰਨ ਦਾ ਫ਼ੈਸਲਾ ਕੀਤਾ। ਡੀਏਵੀ ਪੈਂਥਰਜ ਨੇ 15 ਓਵਰਾਂ ’ਚ 176/9 ਦੌੜਾਂ ਬਣਾਈਆਂ। ਬਲਕਰਨ ਨੇ 32 ਓਵਰਾਂ ਵਿੱਚ 72 ਦੌੜਾਂ ਬਣਾਈਆਂ। ਹਰਮਨ ਸਿੱਧੂ ਨੇ 11 ਓਵਰਾਂ ਵਿੱਚ 25 ਦੌੜਾਂ ਬਣਾਈਆਂ। ਹਰਮਨ ਸਿੱਧੂ ਨੇ ਪੰਜ ਵਿਕਟਾਂ ਲਈਆਂ। ਡੀਏਵੀ ਹੰਟਰਸ ਦੀਆਂ 10.4 ਓਵਰਾਂ ਵਿਚ 110 ਗੇਂਦਾਂ ਆਊਟ ਹੋਈਆਂ। ਗਗਨ ਨੇ 14 ਓਵਰਾਂ ਵਿਚ 35 ਦੌੜਾਂ ਬਣਾਈਆਂ। ਬਲਕਰਨ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ਼ ਦਿ ਮੈਚ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।