- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਜਿਸਟਰੇਸ਼ਨ ਨੂੰ ਕੀਤਾ ਗਿਆ ਸੌਖਾ: ਡੀਸੀ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਦੇਣ ਲਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਇਸ ਕੰਮ ਨੂੰ ਹੋਰ ਸੁਖਾਲਾ ਕਰਨ ਲਈ ਹੁਣ ਕੇਵਲ ਆਧਾਰ ਕਾਰਡ ਅਤੇ ਵੋਟਰ ਆਈ ਕਾਰਡ ਉੱਤੇ ਮੌਕੇ 'ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਡੀਸੀ ਰਾਜੇਸ਼ ਧੀਮਾਨ ਨੇ ਇਹ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਦੇ ਵਸਨੀਕ ਇਸ ਸਬੰਧੀ ਆਪਣੇ ਕਾਰਡ ਬਣਵਾਉਣ ਲਈ ਆਪਣੇ ਨੇੜੇ ਦੇ ਸੀਐੱਸਸੀ ਜਾਂ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਵਿਖੇ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਪੰਜਾਬ ਵਾਸੀ, ਜਿਸ ਕੋਲ ਆਧਾਰ ਕਾਰਡ ਅਤੇ ਪੰਜਾਬ ਵੋਟਰ ਆਈਡੀ ਹੈ, ਉਹ ਇਸ ਯੋਜਨਾ ਤਹਿਤ ਨਾਮ ਦਰਜ ਕਰਵਾਉਣ ਲਈ ਕਿਸੇ ਵੀ ਕਾਮਨ ਸਰਵਿਸ ਸੈਂਟਰ (ਸੀਐੱਸਸੀ) ਜਾਂ ਨਿਰਧਾਰਤ ਰਜਿਸਟ੍ਰੇਸ਼ਨ ਕੈਂਪ ਵਿੱਚ ਜਾ ਸਕਦਾ ਹੈ। ਬਿਹਤਰ ਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਰੋਜ਼ਾਨਾ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀ ਲਾਭ ਉਠਾ ਰਹੇ ਹਨ ਅਤੇ ਮੌਕੇ ’ਤੇ ਹੀ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਉਦੇਸ਼ ਸੂਬੇ ਦੇ ਹਰ ਪਰਿਵਾਰ ਨੂੰ ਮਹਿੰਗੇ ਇਲਾਜ ਦੇ ਆਰਥਿਕ ਬੋਝ ਤੋਂ ਬਚਾਉਣਾ ਹੈ। ਕਈ ਵਾਰ ਗੰਭੀਰ ਬਿਮਾਰੀਆਂ ਦੇ ਇਲਾਜ ਕਾਰਨ ਪਰਿਵਾਰਾਂ ਨੂੰ ਵੱਡੀ ਆਰਥਿਕ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਇਸ ਯੋਜਨਾ ਰਾਹੀਂ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਪਰਿਵਾਰ ਸਿਹਤ ਸੰਭਾਲ ਦੀ ਕਮੀ ਕਾਰਨ ਪਰੇਸ਼ਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਸ਼ੇਸ਼ ਕੈਂਪਾਂ ਦੇ ਆਯੋਜਨ ਦੇ ਨਾਲ-ਨਾਲ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ ਤਾਂ ਜੋ ਲੋਕਾਂ ਤੱਕ ਯੋਜਨਾ ਸਬੰਧੀ ਪੂਰੀ ਜਾਣਕਾਰੀ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਸਟਾਫ਼ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ ਅਤੇ ਤੁਰੰਤ ਸੇਵਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਹ ਕੈਂਪ ਜ਼ਿਲ੍ਹੇ 'ਭਰ ਚ ਵੱਖ-ਵੱਖ 55 ਥਾਵਾਂ ’ਤੇ ਲਗਾਤਾਰ ਲਗਾਏ ਜਾ ਰਹੇ ਹਨ। ਪਿੰਡ ਤੁੰਗਰਾਲੀ, ਜੋਗੇਵਾਲਾ, ਕਣਕਵਾਲ, ਫੁੱਲੋਖਾਰੀ, ਤਲਵੰਡੀ, ਰਾਮਾਂਮੰਡੀ, ਕੋਠਾਗੁਰੂ, ਰਾਮਪੁਰਾ ਸਿਟੀ, ਮਹਿਰਾਜ, ਕੇਸਰ ਸਿੰਘ ਵਾਲਾ, ਆਦਮਪੁਰਾ, ਭੋਡੀਪੁਰਾ, ਢਿਪਾਲੀ, ਦਿਆਲਪੁਰਾ ਭਾਈਕਾ, ਹਮੀਰਗੜ੍ਹ, ਅਕਲੀਆ ਜਲਾਲ, ਬਠਿੰਡਾ ਵਾਰਡ ਨੰਬਰ 12, 35, 21, 24, 25, 28, 43, 44, 49, 50, ਗਹਿਰੀ ਦੇਵੀ ਨਗਰ, ਭਿਸੀਆਣਾ, ਕੋਟਸ਼ਮੀਰ, ਸੰਗਤ ਮੰਡੀ, ਦਿਉਣ , ਮਾਛਿਆਣਾ , ਬਹਿਮਣ ਦੀਵਾਨਾ, ਬੀੜ ਤਾਲਾਬ ਬਸਤੀ, ਬਾਬਾ ਜੀਵਨ ਸਿੰਘ ਨਗਰ, ਭੁੱਚੋ ਮੰਡੀ, ਗੋਨਿਆਣਾ ਰੋਡ, ਲਹਿਰਾ ਮੁਹੱਬਤ, ਨਥਾਣਾ, ਕੋਠੇ ਇੰਦਰ ਸਿੰਘ ਵਾਲਾ, ਕੋਠੇ ਲਾਲ ਸਿੰਘ ਵਾਲਾ, ਮਹਿਮਾ ਸਵਾਈ, ਕੋਠੇ ਬੁੱਧ ਸਿੰਘ ਵਾਲਾ, ਦਾਨ ਸਿੰਘ ਵਾਲਾ, ਕੋਠੇ ਸਪੁਰਾ ਸਿੰਘ ਵਾਲਾ, ਬੁਗਰਾਂ, ਬੱਲੋ, ਮੰਡੀ ਖੁਰਦ, ਕੁੱਤੀਵਾਲ ਕਲਾਂ, ਰਾਮਗੜ੍ਹ ਭੁੰਦੜ, ਮਾਣਕਖਾਨਾ, ਰਾਜਗੜ੍ਹ ਕੁੱਬੇ, ਸੂਚ ਅਤੇ ਮੌੜ ਮੰਡੀ ਵਿਖੇ ਕੈਂਪ ਲਗਾਏ ਜਾ ਰਹੇ ਹਨ।