ਕਨਵੈਂਸ਼ਨ ਦੌਰਾਨ ਮੁਲਾਜ਼ਮਾਂ ਨੇ ਕੀਤੀ ਨਾਅਰੇਬਾਜ਼ੀ
ਪੀਐਸਪੀਸੀਐਲ/ਪੀਐਸਟੀਸੀਐਲ ਸਰਕਲ ਬਠਿੰਡਾ ਦੀ ਲੜੀਵਾਰ ਕਨਵੈਨਸ਼ਨ ਕਰਵਾਈ
Publish Date: Wed, 25 Feb 2026 05:53 PM (IST)
Updated Date: Thu, 26 Feb 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜਥੇਬੰਦੀ ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਪੀਐਸਪੀਸੀਐਲ/ਪੀਐਸਟੀਸੀਐਲ ਸਰਕਲ ਬਠਿੰਡਾ ਦੀ ਲੜੀਵਾਰ ਕਨਵੈਨਸ਼ਨ ਰੋਜ਼ ਗਾਰਡਨ ਬਠਿੰਡਾ ਵਿਖੇ ਕੀਤੀ ਗਈ। ਇਸ ਵਿਚ ਪਾਵਰਕਾਮ ਦੀਆਂ ਵੱਖ-ਵੱਖ ਡਿਵੀਜ਼ਨਾਂ ਦੇ ਮੁਲਾਜ਼ਮਾਂ ਨੇ ਭਰਪੂਰ ਸ਼ਮੂਲੀਅਤ ਕੀਤੀ। ਸਮਾਗਮ ਵਿਚ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ, ਜਨਰਲ ਸਕੱਤਰ ਹਿਤੇਸ਼ ਕੁਮਾਰ, ਸੂਬਾ ਪ੍ਰੈੱਸ ਸਕੱਤਰ ਗੁਰਰਾਜ ਸਿੰਘ ਫਾਜ਼ਿਲਕਾ, ਸਹਾਇਕ ਸਕੱਤਰ ਹਰਜਿੰਦਰ ਸਿੰਘ ਰੂੜੇਕੇ, ਸੂਬਾ ਆਗੂ ਕੁਲਦੀਪ ਮਾਣਕ, ਸੂਬਾ ਵਰਕਿੰਗ ਕਮੇਟੀ ਮੈਂਬਰ ਨਰਿੰਦਰ ਸੰਧੂ ਤੇ ਸੂਬਾ ਬੁਲਾਰਾ ਹਰਦੀਪ ਸਿੰਘ ਮਾਨਸਾ ਹਾਜ਼ਰ ਰਹੇ। ਸੂਬਾ ਕੈਸ਼ੀਅਰ ਜਗਜੀਤ ਸਿੰਘ ਢਿੱਲੋਂ ਨੇ ਆਏ ਹੋਏ ਮੁਲਾਜ਼ਮਾਂ ਨੂੰ ਜੀ ਆਇਆਂ ਕਹਿੰਦਿਆਂ ਸੰਬੋਧਨ ਕੀਤਾ। ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪਹਿਲਾਂ ਵੀ 25 ਸਾਲਾਂ ਤੋਂ ਰੁਕੀ ਭਰਤੀ ਨੂੰ ਵਨ ਟਾਈਮ ਸੈਟਲਮੈਂਟ ਤਹਿਤ ਉਮਰ ਹੱਦ ਵਿਚ ਪੰਜ ਸਾਲ ਦੀ ਛੋਟ ਦਿਵਾ ਕੇ ਖੁੱਲ੍ਹਵਾਇਆ ਹੈ। ਹੁਣ ਵੀ ਬਕਾਇਆ ਮੰਗਾਂ ਮਨਵਾਉਣ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ।ਕਨਵੈਨਸ਼ਨ ਦੌਰਾਨ ਚੁੱਕੀਆਂ ਮੁੱਖ ਮੰਗਾਂ ਵਿਚ 17/07/2020 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਛੇਵਾਂ ਪੇ ਕਮਿਸ਼ਨ ਲਾਗੂ ਕਰਨਾ, ਪੈਂਡਿੰਗ ਇਨਕੁਆਰੀ ਵਾਲੇ 25 ਸਾਥੀਆਂ ਨੂੰ ਬਿਨਾਂ ਸ਼ਰਤ ਬਹਾਲ ਕਰਨਾ, ਪ੍ਰਮੋਟ ਹੋ ਰਹੇ ਮੁਲਾਜ਼ਮਾਂ ਨੂੰ ਘਰਾਂ ਦੇ ਨੇੜੇ ਸਬ ਡਿਵੀਜ਼ਨਾਂ ਵਿੱਚ ਤਾਇਨਾਤ ਕਰਨਾ, ਨਵੀਂ ਭਰਤੀ ਸਹਾਇਕ ਲਾਈਨਮੈਨਾਂ ਨੂੰ ਘਰਾਂ ਦੇ ਨੇੜੇ ਲਗਾਉਣਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਦੇਰੀ ਨਾਲ ਭਰਤੀ ਹੋਏ ਮੁਲਾਜ਼ਮਾਂ ਦੀ ਰਿਟਾਇਰਮੈਂਟ ਉਮਰ 65 ਸਾਲ ਕਰਨਾ ਅਤੇ ਪੈਟਰੋਲ ਭੱਤਾ 120 ਲੀਟਰ ਪ੍ਰਤੀ ਮਹੀਨਾ ਕਰਨਾ ਸ਼ਾਮਲ ਹਨ। ਆਗੂਆਂ ਨੇ ਪਾਵਰਕਾਮ ਨੂੰ ਨਿੱਜੀਕਰਨ ਵੱਲ ਲਿਜਾਣ ਸਬੰਧੀ ਲਿਆਂਦੇ ਜਾ ਰਹੇ ਬਿੱਲ ਦਾ ਵਿਰੋਧ ਕਰਨ ਦਾ ਐਲਾਨ ਵੀ ਕੀਤਾ। ਕਾਰਪੋਰੇਟ ਘਰਾਣਿਆਂ ਨੂੰ ਜਾਇਦਾਦਾਂ ਵੇਚਣ ਦੇ ਫੈਸਲਿਆਂ ਖ਼ਿਲਾਫ਼ ਤਕੜਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸਰਬ-ਸੰਮਤੀ ਨਾਲ ਸਰਕਲ ਕਮੇਟੀ ਦੀ ਚੋਣ ਵੀ ਕੀਤੀ ਗਈ ਤਾਂ ਜੋ ਸਰਕਲ ਦਾ ਕੰਮ ਸਚਾਰੂ ਢੰਗ ਨਾਲ ਚੱਲ ਸਕੇ। ਸਮਾਗਮ ਨੂੰ ਨਛੱਤਰ ਸਿੰਘ, ਜਸਕਰਨ ਸਿੰਘ ਗੰਗਾ, ਗੁਰਸੇਵਕ ਸਿੰਘ ਖਿਆਲਾ, ਹਰਮੇਲ ਸਿੰਘ ਰਾਮਪੁਰਾ, ਬਲਵੀਰ ਸਿੰਘ ਮਾਨਸਾ, ਜਗਸੀਰ ਸਿੰਘ ਖਾਰਾ, ਬਲਕਰਨ ਸਿੰਘ, ਚਰਨਜੀਤ ਗਾਂਧੀ, ਜਸਪਾਲ ਸਿੰਘ ਧੀਮਾਨ ਤੇ ਸੰਤੋਖ ਸ਼ਰਮਾ ਸਮੇਤ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਗੁਰਲਾਬ ਸਿੰਘ, ਲਖਵੀਰ ਸਿੰਘ, ਹਰਪ੍ਰੀਤ ਸਿੰਘ, ਹਨੀ ਸਿੰਘ ਰਾਮਪੁਰਾ, ਅਮਿਤੋਜ ਖਾਨ, ਸੁਖਵਿੰਦਰ ਸਿੰਘ, ਰਵਿੰਦਰ ਲੱਕੀ, ਸ਼ਰਨਜੀਤ ਸਿੰਘ, ਦਲੀਪ ਸਿੰਘ, ਸੰਦੀਪਪਾਲ ਸਿੰਘ ਗੋਨਿਆਣਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।