ਐਮਐਸਡੀ ਸਕੂਲ ਦੇ ਸੀਨੀਅਰ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਐਮਐਸਡੀ ਸਕੂਲ ਵਿਖੇ ਵਿਦਾਇਗੀ ਪਾਰਟੀ ਸਮਾਰੋਹ ਕਰਵਾਇਆ
Publish Date: Wed, 25 Feb 2026 05:21 PM (IST)
Updated Date: Thu, 26 Feb 2026 04:05 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸਥਾਨਕ ਐਮਐਸਡੀ ਸੀਨੀਅਰ ਸੈਕੰਡਰੀ ਸਕੂਲ ਰਾਮਾਂ ਮੰਡੀ ਵਿਖੇ ਵਿਦਾਇਗੀ ਪਾਰਟੀ ਸਮਾਗਮ ਕਰਵਾਇਆ ਗਿਆ। ਇਹ ਪਾਰਟੀ ਨੌਵੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ। ਇਸ ਪਾਰਟੀ ਵਿਚ ਵਿਦਿਆਰਥੀਆਂ ਵੱਲੋ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਨੌਵੀ ਜਮਾਤ ਦੇ ਵਿਦਿਆਰਥੀਆਂ ਨੇ ਰਿਬਨ ਕੱਟਕੇ ਪਾਰਟੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਐਮਐਸਡੀ ਸਕੂਲ ਰਾਮਾਂ ਦੇ ਪ੍ਰਿੰਸੀਪਲ ਪਰਵੀਨ ਕੁਮਾਰ ਸਿੰਗਲਾ ਤੇ ਐਸਐਸਐਸਡੀ ਇੰਗਲਿਸ਼ ਮੀਡੀਅਮ ਸਕੂਲ ਦੇ ਪ੍ਰਿੰਸੀਪਲ, ਹਰਕਿਰਨ ਕੌਰ ਵੀ ਸਮੂਹ ਸਟਾਫ ਨਾਲ ਹਾਜ਼ਰ ਸਨ। ਸਕੂਲ ਪਬੰਧਕ ਕਮੇਟੀ ਦੇ ਚੇਅਰਮੈਨ ਅਮਰਜੀਤ ਗਿਰੀ, ਪ੍ਰਧਾਨ ਪ੍ਰੇਮ ਕੁਮਾਰ, ਮੈਨੇਜਰ ਬੰਟੀ ਗਰਗ ਖਜ਼ਾਨਚੀ ਕੇਵਲ ਸਿੰਗਲਾ, ਉਪ ਪ੍ਰਧਾਨ ਦੇਸ ਰਾਜ ਚਲਣਾ ਅਤੇ ਮੀਤ ਪ੍ਰਧਾਨ ਸੰਜੀਵ ਕੁਮਾਰ, ਸੈਕਟਰੀ ਪਵਨ ਕਾਲੜਾ ਤੇ ਸਲਾਹਕਾਰ ਅਸ਼ੋਕ ਬਾਂਸਲ ਦੀ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਮੌਜੂਦ ਰਹੇ। ਇਸ ਵਿਦਾਇਗੀ ਪਾਰਟੀ ਨੂੰ ਸਟਰ-ਏ ਉਡਾਨ ਨਾਮ ਦਿੱਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮਾਂ ਸਰਸਵਤੀ ਦੀ ਵੰਦਨਾ ਨਾਲ ਕੀਤੀ ਗਈ। ਵਿਦਿਆਰਥੀਆਂ ਵੱਲੋਂ ਗੀਤ, ਸ਼ਾਇਰੀ, ਕਵੀਤਾ ਆਦਿ ਪੇਸ਼ ਕਰ ਕੇ ਪ੍ਰੋਗਰਾਮ ਨੂੰ ਰੰਗੀਨ ਬਣਾਇਆ ਗਿਆ। ਨੌਵੀਂ ਦੇ ਵਿਦਿਆਰਥੀਆਂ ਨੇ ਆਪਣੇ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਸਕੂਲ ਦੇ ਪ੍ਰਿੰਸੀਪਲ ਪਰਵੀਨ ਕੁਮਾਰ ਸਿੰਗਲਾ ਤੇ ਮੈਡਮ ਹਰਕਿਰਨ ਕੌਰ ਨੂੰ ਵਿਦਿਆਰਥੀਆਂ ਨੂੰ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਮਿਸਟਰ ਫੇਅਰਵੇਲ ਅਤੇ ਮਿਸ ਫੇਅਰਵੇਲ ਵੀ ਚੁਣੇ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਯਾਦਗਾਰੀ ਤੋਹਫੇ ਦਿੱਤੇ ਗਏ। ਇਹ ਸਮਾਰੋਹ ਖੁਸ਼ੀ ਅਤੇ ਭਾਵੁਕ ਮਾਹੌਲ ਵਿਚ ਸਮਾਪਤ ਹੋਇਆ।