ਵਿਦਿਆਰਥੀਆਂ ਨੇ ਗੁਰੂਘਰ ਨਾਡਾ ਸਾਹਿਬ ਦੇ ਕੀਤੇ ਦਰਸ਼ਨ
ਵਿਦਿਆਰਥੀ ਨੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਧਾਰਮਿਕ ਯਾਤਰਾ ਕੀਤੀ
Publish Date: Wed, 25 Feb 2026 04:23 PM (IST)
Updated Date: Thu, 26 Feb 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਾਲਵਾ ਕਾਲਜ ਬਠਿੰਡਾ ਦੇ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਵੱਲੋਂ ਗੁਰਦੁਆਰਾ ਨਾਡਾ ਸਾਹਿਬ ਵਿਖੇ ਇਕ ਰੋਜ਼ਾ ਧਾਰਮਿਕ ਯਾਤਰਾ ਕੀਤੀ ਗਈ। ਇਹ ਧਾਰਮਿਕ ਯਾਤਰਾ ਦਾ ਪ੍ਰਬੰਧ ਪ੍ਰਿੰਸੀਪਲ ਡਾ. ਮਨਜੀਤ ਸਿੰਘ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਮੱਥਾ ਟੇਕਣ ਤੋਂ ਬਾਅਦ ਇਸ ਟੂਰ ਦੌਰਾਨ ਵਿਦਿਆਰਥੀਆਂ ਨੂੰ ਮਨੋਰੰਜਨ ਲਈ ਛੱਤਬੀੜ ਚਿੜੀਆਘਰ ਵੀ ਲਿਜਾਇਆ ਗਿਆ। ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਵਿਭਾਗ ਮੁਖੀ ਡਾ. ਆਂਚਲ ਨੂੰ ਅਜਿਹੇ ਧਾਰਮਿਕ ਅਤੇ ਵਿੱਦਿਅਕ ਟੂਰ ਦਾ ਆਯੋਜਨ ਕਰਨ ਲਈ ਪਹਿਲਕਦਮੀ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਟੀਨ ਗਤੀਵਿਧੀਆਂ ਤੋਂ ਬਰੇਕ ਦੇਣ ਦੇ ਨਾਲ-ਨਾਲ ਸਮੂਹਿਕ ਹੁਨਰਾਂ ਨੂੰ ਵੀ ਪੈਦਾ ਕਰਦੇ ਹਨ। ਡਾ. ਆਂਚਲ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਟੂਰ ਦਾ ਆਨੰਦ ਮਾਣਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਭਵਿੱਖ ਵਿੱਚ ਵੀ ਅਜਿਹੇ ਹੋਰ ਧਾਰਮਿਕ ਅਤੇ ਵਿੱਦਿਅਕ ਟੂਰ ਕਰਵਾਏ ਜਾਣਗੇ। ਇਸ ਟੂਰ ਦੌਰਾਨ ਵਿਭਾਗ ਮੁਖੀ ਡਾ ਆਂਚਲ ਦੇ ਨਾਲ ਸਹਾਇਕ ਪ੍ਰੋ. ਹਰਪ੍ਰੀਤ ਸਿੰਘ, ਸਹਾਇਕ ਪ੍ਰੋ. ਪ੍ਰਿਅੰਕਾ ਸਿੰਘ, ਸਹਾਇਕ ਪ੍ਰੋ. ਪ੍ਰੀਤਿਭਾ ਗੋਇਲ, ਸਹਾਇਕ ਪ੍ਰੋ. ਪੂਜਾ ਸ਼ਰਮਾ ਵੀ ਵਿਦਿਆਰਥੀਆਂ ਦੇ ਨਾਲ ਸ਼ਾਮਲ ਸਨ।