ਮੁਫ਼ਤ ਸਿਹਤ ਜਾਂਚ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਬਾਰੇ ਕੈਂਪ ਅੱਜ
ਮੁਫ਼ਤ ਮੈਡੀਕਲ ਹੈਲਥ ਚੈੱਕਅਪ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ/ਬੈਕਿੰਗ ਸੇਵਾਵਾਂ ਸਬੰਧੀ ਕੈਂਪ ਅੱਜ
Publish Date: Tue, 24 Feb 2026 06:07 PM (IST)
Updated Date: Wed, 25 Feb 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ; ਪੰਜਾਬ ਸਰਕਾਰ ਦੀਆਂ ਹਦਾਇਤਾ, ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਨਿਰਦੇਸ਼ਾਂ ਹੇਠ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਾਡੇ ਬਜੁਰਗ ਸਾਡਾ ਮਾਣ ਮੁਹਿੰਮ ਤਹਿਤ ਬਜ਼ੁਰਗਾਂ ਲਈ ਮੁਫ਼ਤ ਮੈਡੀਕਲ ਹੈਲਥ ਚੈੱਕਅਪ ਕੈਂਪ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ/ਬੈਕਿੰਗ ਸੇਵਾਵਾਂ ਸਬੰਧੀ ਕੈਂਪ 25 ਫਰਵਰੀ ਦਿਨ ਬੁੱਧਵਾਰ ਨੂੰ ਸਵੇਰੇ 9:30 ਵਜੇ ਤੋਂ ਸ਼ਾਮ 3:00 ਤਕ ਸਥਾਨ ਸਰਕਾਰੀ ਹਸਪਤਾਲ ਪਿੰਡ ਬਾਲਿਆਂਵਾਲੀ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਵਿਖੇ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੈਡਮ ਅਰਸ਼ਦੀਪ ਕੌਰ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਬਜ਼ੁਰਗਾਂ ਦੇ ਮੋਤੀਆਬਿੰਦ ਸਰਜਰੀਆਂ ਲਈ ਪ੍ਰੀ-ਅਸੈਸਮੈਂਟ ਕੈਂਪ, ਅਲਿਮਕੋ ਵੱਲੋਂ ਅਸੈਸਮੈਂਟ ਕੈਂਪ, ਡਿਮੈਂਸ਼ੀਆਂ ਸਕ੍ਰੀਨਿੰਗ, ਐਨਸੀਡੀ. (ਗੈਰ-ਸੰਚਾਰੀ ਰੋਗ) ਸਕ੍ਰੀਨਿੰਗ, ਕੈਂਸਰ ਸਕ੍ਰੀਨਿੰਗ, ਅਰਥੋਪੀਡਿਕ ਜਾਂਚ, ਅੱਖਾਂ ਦੀ ਜਾਂਚ, ਫਿਜਿਓਥੈਰੇਪੀ ਸੇਵਾਵਾਂ ਅਤੇ ਮਨੋਚਿਕਿਤਸਾ/ਕਲਿਨਿਕਲ/ਮਨੋਵਿਗਿਆਨਿਕ ਮੁਲਾਂਕਣ ਸਬੰਧੀ ਮਾਹਰ ਡਾਕਟਰ ਹਾਜ਼ਰ ਰਹਿਣਗੇ। ਇਸ ਤੋਂ ਇਲਾਵਾ ਕੈਂਪ ਦੌਰਾਨ ਬਜੁਰਗਾਂ ਦੇ ਰੋਗਾਂ ਸਬੰਧੀ ਜਾਂਚ ਕਰਨ ਤੋਂ ਇਲਾਵਾ ਅਤੇ ਅੱਖਾਂ ਦੀ ਜਾਂਚ ਕਰਕੇ ਸਰਜਰੀ ਦਾ ਪ੍ਰਬੰਧ, ਮੁਫ਼ਤ ਦਵਾਈਆ ਅਤੇ ਮੁਫ਼ਤ ਕਾਨੂੰਨੀ ਸਹਾਇਤਾ/ਬੈਂਕਿੰਗਸੇਵਾਵਾਂ ਆਦਿ ਦੀ ਸਹੂਲਤ ਵੀ ਦਿੱਤੀ ਜਾਵੇਗੀ। ਉਨ੍ਹਾਂ ਬਜ਼ੁਰਗਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਇਸ ਕੈਂਪ ਦਾ ਲਾਭ ਪ੍ਰਾਪਤ ਕੀਤਾ ਜਾਵੇ।