ਮਾਲਵਾ ਕਾਲਜ ’ਚ ਪਾਏ "ਸ੍ਰੀ ਅਖੰਡ ਪਾਠ ਸਾਹਿਬ" ਦੇ ਭੋਗ
ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਵਿਖੇ "ਸ੍ਰੀ ਅਖੰਡ ਪਾਠ ਸਾਹਿਬ" ਦੇ ਭੋਗ ਪਾਏ
Publish Date: Tue, 24 Feb 2026 05:07 PM (IST)
Updated Date: Wed, 25 Feb 2026 04:04 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ/ਨੇਬਰਹੁਡ ਕੈਂਪਸ ਰਾਮਪੁਰਾ ਫੂਲ ਵਿਖੇ ਸਰਬੱਤ ਦੇ ਭਲੇ ਅਤੇ ਸੰਸਥਾ ਦੀ ਚੜ੍ਹਦੀ ਕਲਾ ਦੇ ਲਈ ਪ੍ਰਿੰਸੀਪਲ ਡਾਕਟਰ ਬਲਜਿੰਦਰ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬਾਬਾ ਬਲਕਰਨ ਸਿੰਘ ਮੰਡੀ ਕਲਾਂ ਵਾਲਿਆਂ ਵੱਲੋਂ ਕੀਰਤਨ ਹਾਜ਼ਰੀ ਲਗਵਾਈ ਗਈ ਤੇ ਗੁਰੂ ਰਾਮਦਾਸ ਜੀ ਦੇ ਜੀਵਨ ਦੀ ਉਦਾਹਰਨ ਦੇ ਕੇ ਵਿਦਿਆਰਥੀਆਂ ਨੂੰ ਸੱਚੀ ਕਿਰਤ ਤੇ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਸਮਾਜ ਦੇ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਦੇ ਲਈ ਅਜਿਹੇ ਧਾਰਮਿਕ ਪ੍ਰੋਗਰਾਮ ਕਰਵਾਉਣੇ ਲਾਜ਼ਮੀ ਹਨ। ਪ੍ਰੋਗਰਾਮ ਉਲੀਕਣ ਲਈ ਕਾਲਜ ਦਾ ਧਰਮ ਅਧਿਐਨ ਵਿਭਾਗ ਵਧਾਈ ਦਾ ਪਾਤਰ ਹੈ। ਇਸ ਵਿਚ ਸਮੂਹ ਸਟਾਫ ਪ੍ਰੋ. ਕੁਲਵੀਰ ਸਿੰਘ ਪ੍ਰੋ. ਕੰਵਰਜੀਤ ਸਿੰਘ ਪ੍ਰੋ. ਮਨਦੀਪ ਗੌੜ, ਪ੍ਰੋ. ਰਿੰਪੀ ਰਾਣੀ, ਪ੍ਰੋ. ਕਮਲਜੀਤ, ਪ੍ਰੋ. ਮਗਨਪ੍ਰੀਤ, ਪ੍ਰੋ. ਹਰਜਿੰਦਰਪਾਲ, ਪ੍ਰੋ. ਬੇਅੰਤ ਸਿੰਘ, ਪ੍ਰੋ. ਰਾਜਪਾਲ ਸਿੰਘ, ਪ੍ਰੋ. ਜਗਮਿੰਦਰ ਕੌਰ, ਪ੍ਰੋ. ਸੁਖਦੀਪ ਸਿੰਘ, ਪ੍ਰੋ. ਅਜੇ ਕੁਮਾਰ ਆਦਿ ਹਾਜ਼ਰ ਸਨ। ਪਾਠ ਦੀ ਸਮਾਪਤੀ ਸਮੇਂ ਇੰਜਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਤੇ ਸਟਾਫ, ਆਈਟੀਆਈ ਦੇ ਪ੍ਰਿੰਸੀਪਲ, ਵੈਟਰਨਰੀ ਕਾਲਜ ਦੇ ਸਟਾਫ਼, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਤੇ ਅਧਿਆਪਕਾਂ ਤੋਂ ਇਲਾਵਾ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸੁਰਜੀਤ ਸਿੰਘ ਫੂਲ, ਸਾਬਕਾ ਪ੍ਰਿੰਸੀਪਲ ਜਸਵੀਰ ਸਿੰਘ ਸੰਧੂ, ਕਾਮਰੇਡ ਅਮਰੀਕ, ਮਿੱਠੂ ਵੈਦ, ਪੁਰਸ਼ੋਤਮ ਮਹਿਰਾਜ, ਬਿਕਰ ਸਿੰਘ, ਤੇਜਪਾਲ ਸਿੰਘ ਸਿੱਧੂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਵਿਚ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਯੋਗਦਾਨ ਪਾਇਆ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ।