ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ “ਬੇਕਾਰ ਤੋਂ ਵਰਤੋ-ਯੋਗ ਵਸਤਾਂ” ਦੀ ਲਾਈ ਪ੍ਰਦਰਸ਼ਨੀ
ਰਾਸ਼ਟਰੀਅ ਸਵੰਮ ਸੇਵਕ ਸੰਘ ਵੱਲੋਂ “ਬੇਕਾਰ ਵਸਤਾਂ ਤੋਂ ਵਰਤੋਂ-ਯੋਗ ਵਸਤਾਂ” ਪ੍ਰਦਰਸ਼ਨੀ ਲਗਾਈ
Publish Date: Tue, 24 Feb 2026 04:55 PM (IST)
Updated Date: Wed, 25 Feb 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਾਤਾਵਰਨ ਪ੍ਰਦੂਸ਼ਣ ਨੂੰ ਘਟਾਉਣ ਦੇ ਉਦੇਸ਼ ਨਾਲ ਰਾਸ਼ਟਰੀਅ ਸਵੰਮ ਸੇਵਕ ਸੰਘ ਵੱਲੋਂ ਸ਼੍ਰੀ ਸਨਾਤਨ ਮੰਚ ਦੇ ਸਹਿਯੋਗ ਨਾਲ “ਵਾਤਾਵਰਣ ਬਚਾਓ ਪ੍ਰਯਾਸ” ਅਧੀਨ “ਬੇਕਾਰ ਵਸਤਾਂ ਤੋਂ ਵਰਤੋਂ-ਯੋਗ ਵਸਤਾਂ” ਵਿਸ਼ੇ ’ਤੇ ਵਿਲੱਖਣ ਪ੍ਰਦਰਸ਼ਨੀ ਲਗਾਈ ਗਈ। ਇਹ ਪ੍ਰਦਰਸ਼ਨੀ ਰੈੱਡ ਪਰਲ ਪੈਲੇਸ ਨੇੜੇ ਬਹੁ-ਮੰਤਵੀ ਖੇਡ ਸਟੇਡੀਅਮ ਵਿਚ ਰਮਣੀਕ ਵਾਲਿਆ ਦੀ ਦੇਖ-ਰੇਖ ਹੇਠ ਲਗਾਈ। ਇਸ ਮੌਕੇ ਵਾਤਾਵਰਨ ਪ੍ਰੇਮੀ ਰਮੇਸ਼ ਗੁਪਤਾ, ਵੀਣਾ ਰਾਣੀ ਅਤੇ ਅਸ਼ੋਕ ਮਿੱਤਲ ਵੱਲੋਂ ਦਿਖਾਇਆ ਗਿਆ ਕਿ ਪੁਰਾਣੇ ਕੱਪੜਿਆਂ ਤੋਂ ਥੈਲੇ ਅਤੇ ਰੁਮਾਲ ਤਿਆਰ ਕਰਕੇ ਕਚਰਾ ਘਟਾਇਆ ਜਾ ਸਕਦਾ ਹੈ। ਬੇਕਾਰ ਚਾਹ ਪੱਤੀ ਅਤੇ ਕੇਲੇ ਦੇ ਛਿਲਕਿਆਂ ਨਾਲ ਪੌਦਿਆਂ ਲਈ ਕੁਦਰਤੀ ਖਾਦ ਤਿਆਰ ਕਰਨ ਦੀ ਵਿਧੀ ਵੀ ਸਮਝਾਈ ਗਈ। ਪੁਰਾਣੇ ਸਵੈਟਰਾਂ ਅਤੇ ਕੋਟੀਆਂ ਨਾਲ ਹਾਟ ਕੇਸ ਅਤੇ ਦੇਸੀ ਥਰਮਸ ਤਿਆਰ ਕਰਕੇ ਵਰਤੋਂ ਦੇ ਨਵੇਂ ਤਰੀਕੇ ਦੱਸੇ ਗਏ। ਅਸ਼ੋਕ ਮਿੱਤਲ ਨੇ ਦੱਸਿਆ ਕਿ ਪਲਾਸਟਿਕ ਬੋਤਲਾਂ ਨਾਲ ਘਰੇਲੂ ਵਰਤੋਂ ਦੀਆਂ ਕਈ ਵਸਤਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਸਵੈ-ਸੰਚਿਤ ਗਮਲਿਆਂ ਦੀ ਵਿਧੀ ਨੇ ਖਾਸ ਧਿਆਨ ਖਿੱਚਿਆ, ਜਿਸ ਤੋਂ ਪ੍ਰਭਾਵਿਤ ਹੋ ਕੇ ਗਊਸ਼ਾਲਾ ਬਠਿੰਡਾ ਦੇ ਪ੍ਰਧਾਨ ਰਜਿੰਦਰ ਕੁਮਾਰ ਨੇ ਅਜਿਹੇ ਸੈਂਕੜੇ ਗਮਲੇ ਮੁਫ਼ਤ ਵੰਡਣ ਦਾ ਐਲਾਨ ਕੀਤਾ।ਪੂਰਵ ਸੀਪੀਐਸ ਅਤੇ ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪ੍ਰਦਰਸ਼ਨੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਆਮ ਲੋਕਾਂ ਲਈ ਬਹੁਤ ਲਾਭਦਾਇਕ ਉਪਰਾਲਾ ਹੈ।