ਬੇਸਹਾਰਾ ਵਿਅਕਤੀ ਦੀ ਮੌਤ
ਬੇਸਹਾਰਾ ਵਿਅਕਤੀ ਦੀ ਮੌਤ
Publish Date: Tue, 24 Feb 2026 04:40 PM (IST)
Updated Date: Wed, 25 Feb 2026 04:01 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਪੱਟਾ ਮਾਰਕੀਟ ਵਿਚ ਸੁੱਤੇ ਪਏ ਇਕ ਬੇਸਹਾਰਾ ਵਿਅਕਤੀ ਨੂੰ ਚੂਹਿਆਂ ਨੇ ਖਾ ਲਿਆ। ਉਸ ਦੀਆਂ ਦੋਵੇ ਅੱਖਾਂ ਤੇ ਚਿਹਰਾ ਚੂਹਿਆਂ ਬੁਰੀ ਤਰ੍ਹਾਂ ਨੋਚ ਖਾਇਆ ਸੀ। ਸੂਚਨਾ ਮਿਲਣ ’ਤੇ ਸਮਾਜਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਅਤੇ ਥਾਣਾ ਕੋਤਵਾਲੀ ਪੁਲਿਸ ਮੌਕੇ ’ਤੇ ਪਹੁੰਚੀ। ਜਾਣਕਾਰੀ ਅਨੁਸਾਰ ਉਕਤ ਮ੍ਰਿਤਕ ਵਿਅਕਤੀ ਦਿਹਾੜੀਦਾਰ ਮਜਦੂਰ ਸੀ ਅਤੇ ਦੋ ਤਿੰਨ ਦਿਨਾਂ ਤੋਂ ਉਸ ਦੀ ਤਬੀਅਤ ਬਹੁਤ ਜ਼ਿਆਦਾ ਖ਼ਰਾਬ ਸੀ। ਪੁਲਿਸ ਕਾਰਵਾਈ ਤੋਂ ਬਾਅਦ ਲਾਸ਼ ਨੁੰ ਸਿਵਲ ਹਸਪਤਾਲ ਦੇ ਮੁਰਦਾਘਰ ਪਹੁੰਚਾਇਆ।