ਕੈਂਸਰ ਦੀ ਸਕ੍ਰੀਨਿੰਗ ਲਈ ਸੀਐੱਚਓਜ਼ ਨੂੰ ਦਿੱਤੀ ਟ੍ਰੇਨਿੰਗ
ਕੈਸਰ ਦੀ ਸਕਰੀਨਿੰਗ ਲਈ ਸੀਐਚਓਜ਼ ਦੀ ਕਰਵਾਈ ਟ੍ਰੇਨਿੰਗ
Publish Date: Mon, 23 Feb 2026 06:03 PM (IST)
Updated Date: Tue, 24 Feb 2026 04:07 AM (IST)
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੀਐੱਚਓਜ਼ ਲਈ ਕੈਂਸਰ ਸਕਰੀਨਿੰਗ ਵਿਸ਼ੇ ਸਬੰਧੀ ਟ੍ਰੇਨਿੰਗ ਦਫ਼ਤਰ ਸਿਵਲ ਸਰਜਨ ਹਾਲ ਵਿਚ ਕਰਵਾਈ ਗਈ। ਟ੍ਰੇਨਿੰਗ ਵਿਚ ਮਾਹਿਰਾਂ ਡਾ ਊਸ਼ਾ ਗੋਇਲ, ਡਾ ਮੀਨਾਕਸ਼ੀ ਸਿੰਗਲਾ, ਡਾ ਵੰਦਨ ਮਿੱਡਾ ਅਤੇ ਡਾ ਮੋਹਿਤ ਮਧੂਕਰ ਨੇ ਸਿਖਲਾਈ ਦਿੱਤੀ। ਸਿਵਲ ਸਰਜਨ ਨੇ ਕਿਹਾ ਕਿ ਜੱਚਾ ਬੱਚਾ ਹਸਪਤਾਲ ਵਿਚ ਹਰ ਬੁੱਧਵਾਰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਮੁਫ਼ਤ ਕੈਂਸਰ ਸਕਰੀਨਿੰਗ ਹੋਵੇਗੀ। ਡਾ. ਕਰਨ ਅਬਰੋਲ ਨੇ ਸਿਹਤਮੰਦ ਖੁਰਾਕ ਅਤੇ ਨਿਯਮਿਤ ਕਸਰਤ ਮਹੱਤਵਪੂਰਨ ਹੋਣ ’ਤੇ ਜ਼ੋਰ ਦਿੱਤਾ ਤੇ ਮਹਿਲਾਵਾਂ ਨੂੰ ਆਪਣੀ ਸਿਹਤ ਦੀ ਜਾਂਚ ਲਈ ਪ੍ਰੇਰਿਆ।