ਜੂਆ ਖੇਡਣ ਵਾਲੇ ਚਾਰ ਕਾਬੂ, 24,600 ਰੁਪਏ ਬਰਾਮਦ
ਜੂਆ ਖੇਡਣ ਵਾਲੇ ਚਾਰ ਗ੍ਰਿਫਤਾਰ, 24,600 ਬਰਾਮਦ
Publish Date: Mon, 23 Feb 2026 05:05 PM (IST)
Updated Date: Tue, 24 Feb 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਜੂਆ ਖੇਡਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੰਦਰਲੇ ਪੁਲ਼ ਦੇ ਹੇਠਾਂ ਸ਼ਰੇਆਮ ਤਾਸ਼ ਨਾਲ ਪੈਸੇ ਲਗਾ ਕੇ ਲੋਕ ਜੂਆ ਖੇਡ ਰਹੇ ਹਨ। ਇਸ ਤੋਂ ਬਾਅਦ ਸਹਾਇਕ ਥਾਣੇਦਾਰ ਜਗਤਾਰ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਛਾਪਾਮਾਰੀ ਕਰਦਿਆਂ ਹਰਪ੍ਰੀਤ ਸਿੰਘ ਵਾਸੀ ਨੇੜੇ ਆਰੀਆ ਸਕੂਲ ਮੰਡੀ ਰਾਮਪੁਰਾ, ਪਰਮਜੀਤ ਸਿੰਘ ਵਾਸੀ ਨੇੜੇ ਰੇਲਵੇ ਫਾਟਕ ਰਾਮਪੁਰਾ ਮੰਡੀ, ਰਵੀ ਕੁਮਾਰ ਵਾਸੀ ਅਜੀਤ ਰੋਡ ਰਾਮਪੁਰਾ ਮੰਡੀ ਤੇ ਹੈਪੀ ਸਿੰਘ ਵਾਸੀ ਨਹਿਰੀ ਕੋਠੀ ਰਾਮਪੁਰਾ ਮੰਡੀ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਜੂਏ ਦੇ 24,600 ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਜੂਆ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।