ਨੌਜਵਾਨਾਂ ਦਾ ਭਵਿੱਖ ਚਮਕਾ ਰਿਹੈ ਸੀ-ਪਾਈਟ ਕੈਂਪ : ਡੀਸੀ
ਜ਼ਿਲ੍ਹੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਰੌਸ਼ਨ ਕਰ ਰਿਹਾ
Publish Date: Mon, 23 Feb 2026 04:50 PM (IST)
Updated Date: Tue, 24 Feb 2026 04:04 AM (IST)
ਅਪ੍ਰੈਲ 2025 ਤੋਂ ਜਨਵਰੀ 2026 ਤੱਕ 1142 ਨੌਜਵਾਨ ਲੈ ਚੁੱਕੇ ਨੇ ਸਿਖਲਾਈ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਖਲਾਈ ਤੇ ਰੋਜਗਾਰ ਕੇਂਦਰ (ਸੀ-ਪਾਈਟ) ਹਰ ਸਮੇਂ ਨੌਜਵਾਨਾਂ ਦੇ ਭਵਿੱਖ ਲਈ ਅੱਗੇ ਵਧ ਕੇ ਕੰਮ ਕਰ ਰਿਹਾ ਹੈ। ਇਹ ਅਦਾਰਾ ਸੂਬਾ ਸਰਕਾਰ ਦੇ ਉਪਰਾਲੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਤੇ ਸਵੈ ਰੁਜ਼ਗਾਰ ਦੇ ਯੋਗ ਬਣਾਉਣ ਲਈ ਜਿਥੇ ਮੋਹਰੀ ਬਣਕੇ ਕੰਮ ਕਰ ਰਿਹਾ ਹੈ, ਉਥੇ ਹੀ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਕਾਲਝਰਾਣੀ ਵਿਖੇ ਚੱਲ ਰਿਹਾ ਸਿਖਲਾਈ ਤੇ ਰੋਜਗਾਰ ਕੇਂਦਰ ਜ਼ਿਲ੍ਹੇ ਦੇ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਹ ਜਾਣਕਾਰੀ ਡੀਸੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ। ਇਸ ਸਬੰਧੀ ਕੈਂਪ ਟ੍ਰੇਨਿੰਗ ਅਫ਼ਸਰ, ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ 1 ਅਪ੍ਰੈਲ 2025 ਤੋਂ 31 ਜਨਵਰੀ 2026 ਤੱਕ 1142 ਨੌਜਵਾਨਾਂ ਨੂੰ ਇਥੇ ਸਿਖਲਾਈ ਦਿੱਤੀ ਗਈ, ਜਿਸ ਵਿੱਚੋਂ 225 ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ, ਜਿਨ੍ਹਾਂ ਵਿਚ 211 ਆਰਮੀ, ਬਰਡਰ ਸਿਕਿਉਰਟੀ ਫੋਰਸ (ਬੀਐਸਐਫ) ਅਤੇ ਪੰਜਾਬ ਪੁਲਿਸ 1-1, ਪੰਜਾਬ ਗੋਰਮਿੰਟ-9 ਅਤੇ ਸਵੈ-ਰੁਜ਼ਗਾਰ-3 ਸ਼ਾਮਲ ਹਨ। ਇਸ ਤੋਂ ਇਲਾਵਾ ਕੈਂਪ ਕਾਲਝਰਾਣੀ ਵਿਖੇ 30 ਨੌਜਵਾਨਾਂ ਨੂੰ ਸਕਿੱਲ ਇੰਡੀਆਂ ਮਿਸ਼ਨ ਤਹਿਤ ਪਰੋਟਾਟੈਂਕ ਇੰਡੀਆਂ ਸਲਿਊਸ਼ਨ ਪ੍ਰਾਈਵੇਟ ਲਿਮਟਡ ਕੰਪਨੀ ਵੱਲੋਂ ਸਕਿਊਰਟੀ ਗਾਰਡ ਦਾ ਟ੍ਰੇਨਿੰਗ ਕੋਰਸ 1111ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੱਥੇ ਅਗਨੀਵੀਰ ਆਰਮੀ ਦੀ ਸਿਖਲਾਈ ਵੀ ਸ਼ੁਰੂ ਹੋ ਚੁੱਕੀ ਹੈ। ਕੈਂਪ ਟ੍ਰੇਨਿੰਗ ਅਫ਼ਸਰ, ਕੈਪਟਨ ਲਖਵਿੰਦਰ ਸਿੰਘ ਵੱਲੋਂ 18 ਤੋਂ 28 ਸਾਲ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿਚ ਆ ਕੇ ਰਜਿਸਟ੍ਰੇਸ਼ਨ ਕਰਵਾਉਣ ਜਿਨ੍ਹਾਂ ਨੂੰ ਯੋਗਤਾ ਅਨੁਸਾਰ ਵੱਖ-ਵੱਖ ਖੇਤਰਾਂ ਵਿਚ ਟ੍ਰੇਨਿੰਗ ਤੇ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੀ-ਪਾਈਟ ਵਿਚ ਲਿਖਤੀ ਪੇਪਰ ਅਤੇ ਫਿਜੀਕਲ ਟ੍ਰੇਨਿੰਗ ਦੋਨੋ ਦੀ ਤਿਆਰੀ ਕਰਵਾਈ ਜਾਂਦੀ ਹੈ, ਇੱਥੇ ਵਧੀਆ ਤਜ਼ਰਬੇਕਾਰ ਸਟਾਫ, ਡਿਜੀਟਲ ਕਲਾਸ ਰੂਮ, ਉੱਚ ਪੱਧਰੀ ਟਰੈਕ, ਡਾਇਨਿੰਗ ਹਾਲ, ਵਧੀਆ ਹੋਸਟਲ, ਇਨਡੋਰ ਤੇ ਓਪਨ ਜਿੰਮ ਅਤੇ ਹੋਰ ਵੱਖ-ਵੱਖ ਸਹੂਲਤਾ ਹਨ। ਨੌਜਵਾਨਾਂ ਨੂੰ ਟ੍ਰੇਨਿੰਗ ਸਮੇਂ ਪੰਜਾਬ ਸਰਕਾਰ ਦੁਆਰਾ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਂਦਾ ਹੈ, ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀਂ ਲਈ ਜਾਂਦੀ। ਉਨ੍ਹਾਂ ਨੌਜਵਾਨਾਂ ਨੂੰ ਦੁਬਾਰਾ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਅਦਾਰੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਵਧੇਰੇ ਜਾਣਕਾਰੀ ਲਈ 94641-52013 ਅਤੇ 94638-31615 ‘ਤੇ ਸੰਪਰਕ ਕਰ ਸਕਦੇ ਹਨ।