- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਸ਼ਾਮ ਬੱਸ ਸੇਵਾ ਸੰਮਤੀ (ਰਜਿ.) ਵੱਲੋਂ 164ਵੀ ਬੱਸ ਰਵਾਨਾ

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸ਼੍ਰੀ ਸ਼ਾਮ ਬੱਸ ਸੇਵਾ ਸੰਮਤੀ (ਰਜਿ.) ਵੱਲੋਂ ਮੰਡੀ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਸਾਲਾਸਰ ਬਾਲਾਜੀ ਧਾਰਮ ਅਤੇ ਖਾਟੂ ਸ਼ਾਮ ਮੰਦਰ ਦੇ ਦਰਸ਼ਨਾਂ ਲਈ 164ਵੀਂ ਡੀਲਕਸ ਬੱਸ ਸ਼ਾਨੋ-ਸ਼ੌਕਤ ਤੇ ਭਗਤੀ ਭਾਵ ਨਾਲ ਰਵਾਨਾ ਕੀਤਾ ਗਿਆ। ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਧਾਰਮਿਕ ਰਸਮਾਂ ਅਦਾ ਕੀਤੀਆਂ ਗਈਆਂ। ਬਸ ਡਰਾਈਵਰ ਵੱਲੋਂ ਨਾਰੀਅਲ ਭੰਨਕੇ ਸ਼ੁਭ ਸ਼ਗਨ ਕੀਤਾ ਗਿਆ। ਇਸ ਮੌਕੇ ‘ਤੇ ਸ਼੍ਰੀ ਦੁਰਗਾ ਮੰਦਰ ਦੇ ਪੁਜਾਰੀ ਗੋਰਾ ਲਾਲ ਭਾਰਗਵ ਵੱਲੋਂ ਵਿਧੀਵਤ ਪੂਜਾ ਅਰਚਨਾ ਕਰਵਾਈ ਗਈ ਅਤੇ ਸੰਗਤ ਨੂੰ ਆਸ਼ੀਰਵਾਦ ਦਿੱਤਾ ਗਿਆ। ਬਾਲਾ ਜੀ ਮਹਾਰਾਜ ਅਤੇ ਖਾਟੂ ਸ਼ਿਆਮ ਜੀ ਦੇ ਗੂੰਜਦੇ ਜੈਕਾਰਿਆਂ ਨਾਲ ਸਾਰਾ ਮਾਹੌਲ ਭਗਤੀਮਈ ਹੋ ਗਿਆ। ਇਸ ਸਮਾਗਮ ਦੌਰਾਨ ਸੰਸਥਾ ਦੇ ਸੇਵਾਦਾਰ ਰਾਕੇਸ਼ ਕੁਮਾਰ, ਪ੍ਰਿੰਸ ਧੂੜੀਆ, ਮੰਗਾ ਆਈਡਿਆ, ਜਸ਼ਨ ਜੱਗਾ, ਰਮਨ ਗੋਇਲ, ਪ੍ਰੇਮਾ ਅਰੋੜਾ, ਰਮੇਸ਼ ਬਾਂਸਲ, ਦੀਪਾ, ਰੋਬਿਨ ਵਕੀਲ, ਦੀਪੂ ਜੱਗਾ ਅਤੇ ਜਤਿੰਦਰ ਮਿੱਤਲ ਸਮੇਤ ਹੋਰ ਸੇਵਾਦਾਰ ਹਾਜ਼ਰ ਰਹੇ। ਸੇਵਾਦਾਰਾਂ ਨੇ ਯਾਤਰੀਆਂ ਲਈ ਵਧੀਆ ਪ੍ਰਬੰਧ ਕੀਤੇ ਅਤੇ ਸਾਰਿਆਂ ਨੂੰ ਸੁਖਮਈ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ।