ਕੁੱਟਮਾਰ ਦੇ ਦੋਸ਼ ’ਚ ਦਸ ਜਣੇ ਨਾਮਜ਼ਦ
ਕੁੱਟਮਾਰ ਦੇ ਦੋਸ਼ ਹੇਠ ਦਸ ਵਿਅਕਤੀਆਂ ਖਿਲਾਫ ਕੇਸ ਦਰਜ
Publish Date: Sat, 21 Feb 2026 04:38 PM (IST)
Updated Date: Sun, 22 Feb 2026 04:04 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਫੂਲ ਦੀ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ 10 ਖਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਅੰਗਰੇਜ਼ ਸਿੰਘ ਵਾਸੀ ਨੇੜੇ ਪਿੱਪਲ ਵੇਹੜਾ ਫੂਲ ਟਾਊਨ ਨੇ ਦੱਸਿਆ ਕਿ ਕਰਨ ਕੁਮਾਰ, ਗੁਰਪ੍ਰੀਤ ਸਿੰਘ, ਭਾਰਤ, ਲਵਦੀਪ ਸਿੰਘ ਨੇ ਆਪਣੇ ਛੇ ਅਣਪਛਾਤੇ ਸਾਥੀਆਂ ਸਮੇਤ ਘੇਰ ਕੇ ਉਸ ਦੀ ਮਾਰੂ ਹਥਿਆਰਾਂ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਪੀੜਤ ਨੇ ਦੱਸਿਆ ਕਿ ਉਕਤ ਵਿਅਕਤੀ ਉਸਨੂੰ ਕਬੂਤਰਬਾਜ਼ੀ ’ਤੇ ਜਾਣ ਲਈ ਮਜਬੂਰ ਕਰਦੇ ਸਨ, ਪਰ ਜਦੋਂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੀ ਕੁੱਟਮਾਰ ਕੀਤੀ। ਥਾਣਾ ਫੂਲ ਦੀ ਪੁਲਿਸ ਨੇ ਮੁਲਜਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ, ਪਰ ਹਾਲੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।