ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੇਰਬਦਲ
ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੇਰਬਦਲ
Publish Date: Fri, 20 Feb 2026 06:54 PM (IST)
Updated Date: Sat, 21 Feb 2026 04:12 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੇਰਬਦਲ ਕੀਤਾ ਗਿਆ ਹੈ। ਇਸ ਤਹਿਤ ਕਈ ਸਰਕਾਰੀ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਹਨ, ਜਿਸ ਨਾਲ ਸੂਬੇ ਵਿੱਚ ਪ੍ਰਸ਼ਾਸਨਿਕ ਕੰਮਾਂ ਨੂੰ ਦਿਸ਼ਾ ਮਿਲਣ ਦੀ ਉਮੀਦ ਹੈ। ਸਰਕਾਰੀ ਆਦੇਸ਼ਾਂ ਅਨੁਸਾਰ ਤਰਤਾਰਨ ਤੋਂ ਰਾਜਦੀਪ ਸਿੰਘ ਨੂੰ ਬਦਲ ਕੇ ਏਡੀਸੀ ਵਿਕਾਸ ਬਠਿੰਡਾ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਰਾਕੇਸ਼ ਮੀਨਾ ਨੂੰ ਸੁਯੰਕਤ ਕਮਿਸ਼ਨਰ ਨਗਰ ਨਿਗਮ ਬਠਿੰਡਾ, ਪੂਨਮ ਸਿੰਘ (ਪਹਿਲਾਂ ਏਡੀਸੀ ਵਿਕਾਸ ਬਠਿੰਡਾ) ਨੂੰ ਏਡੀਸੀ ਜਨਰਲ ਲੁਧਿਆਣਾ, ਪੁਨੀਤ ਸ਼ਰਮਾ (ਆਰਟੀਏ ਬਠਿੰਡਾ) ਨੂੰ ਐਸਡੀਐਮ ਮਲੋਟ ਅਤੇ ਵਾਧੂ ਚਾਰਜ ਆਰਟੀਏ ਸ੍ਰੀ ਮੁਕਤਸਰ ਨਿਯੁਕਤ ਕੀਤਾ ਗਿਆ ਹੈ। ਇਸ ਤਰ੍ਹਾਂ ਹੀ ਹਰਪ੍ਰੀਤ ਅਟਵਾਲ ਨੂੰ ਐੱਸਡੀਐੱਮ ਮੌੜ, ਰਾਕੇਸ਼ ਕੁਮਾਰ ਸ਼ਰਮਾ ਨੂੰ ਐਸਡੀਐਮ ਤਲਵੰਡੀ ਸਾਬੋ, ਗੁਰਕਿਰਨਪਾਲ ਸਿੰਘ ਨੂੰ ਐਸਡੀਐਮ ਰਾਮਪੁਰਾ ਫੂਲ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਫੇਰਬਦਲ ਨਾਲ ਸੂਬੇ ਵਿੱਚ ਪ੍ਰਸ਼ਾਸਨਿਕ ਕੰਮਕਾਜ ਅਤੇ ਲੋਕਾਂ ਨਾਲ ਸੇਵਾ ਪ੍ਰਦਾਨ ਕਰਨ ਦੇ ਤਰੀਕੇ ਵਿੱਚ ਨਵੀਂ ਗਤੀਸ਼ੀਲਤਾ ਆਵੇਗੀ।