ਪੀਟੀਯੂ ’ਚ ਏਆਈਸੀਟੀਈ-ਪ੍ਰਵਾਨਿਤ ਐੱਫਡੀਪੀ ਸ਼ੁਰੂ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਏਆਈਸੀਟੀਈ-ਪ੍ਰਵਾਨਿਤ ਐਫਡੀਪੀ ਦੀ ਸ਼ੁਰੂਆਤ
Publish Date: Fri, 20 Feb 2026 05:24 PM (IST)
Updated Date: Sat, 21 Feb 2026 04:07 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਚ ਯੂਨੀਵਰਸਲ ਮਨੁੱਖੀ ਕਦਰਾਂ-ਕੀਮਤਾਂ ਵਿਸ਼ੇ ਉੱਤੇ ਏਆਈਸੀਟੀਈ-ਪ੍ਰਵਾਨਿਤ ਤਿੰਨ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ਾਨਦਾਰ ਸ਼ੁਰੂਆਤ ਹੋਈ। ਸਮਾਗਮ ਦਾ ਉਦਘਾਟਨ ਡਾ. ਰਜਨੀਸ਼ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਕੀਤਾ, ਜਦਕਿ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਰਜਿਸਟਰਾਰ ਡਾ. ਵਿਜੇ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵਾਈਸ ਚਾਂਸਲਰ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ ਨੇ ਮੁੱਲ-ਅਧਾਰਤ ਸਿੱਖਿਆ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਅਤੇ ਜੀਜ਼ੈਡਐਸਸੀਸੀਈਟੀ ਦੇ ਕੈਂਪਸ ਡਾਇਰੈਕਟਰ ਡਾ. ਸੰਜੀਵ ਅਗਰਵਾਲ ਨੇ ਅਕਾਦਮਿਕ ਗੁਣਵੱਤਾ ਵਧਾਉਣ ਵਿਚ ਐਫਡੀਪੀ. ਦੀ ਭੂਮਿਕਾ ਉਜਾਗਰ ਕੀਤੀ।ਇਸ ਪ੍ਰੋਗਰਾਮ ਵਿਚ 100 ਤੋਂ ਵੱਧ ਫੈਕਲਟੀ ਮੈਂਬਰ ਹਿੱਸਾ ਲੈ ਰਹੇ ਹਨ। ਮਾਹਰ ਲੈਕਚਰਾਂ, ਇੰਟਰਐਕਟਿਵ ਸੈਸ਼ਨਾਂ ਅਤੇ ਸਮੂਹ ਚਰਚਾਵਾਂ ਰਾਹੀਂ ਨੈਤਿਕਤਾ, ਚਰਿੱਤਰ ਨਿਰਮਾਣ ਅਤੇ ਟਿਕਾਊ ਵਿਕਾਸ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਪ੍ਰੋਗਰਾਮ ਦਾ ਤਾਲਮੇਲ ਡਾ. ਵੇਦ ਪ੍ਰਕਾਸ਼ ਅਤੇ ਡਾ. ਯਾਦਵਿੰਦਰ ਪਾਲ ਸ਼ਰਮਾ ਵੱਲੋਂ ਕੀਤਾ ਜਾ ਰਿਹਾ ਹੈ।