ਡੀਏਵੀ ਕਾਲਜ ਨੇ ਐਥਲੈਟਿਕ ਮੀਟ ਕਰਵਾਈ
ਡੀਏਵੀ ਕਾਲਜ ਨੇ ਐਥਲੈਟਿਕ ਮੀਟ ਕਰਵਾਈ
Publish Date: Fri, 20 Feb 2026 05:01 PM (IST)
Updated Date: Sat, 21 Feb 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਵੱਲੋਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਬਠਿੰਡਾ ਤੇ ਵਿਸ਼ੇਸ਼ ਮਹਿਮਾਨਾਂ ਵਜੋਂ ਪਦਮਜੀਤ ਮਹਿਤਾ ਮੇਅਰ ਬਠਿੰਡਾ ਅਤੇ ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਡੀਏਵੀ ਗਾਨ ਨਾਲ ਹੋਈ। ਵਿਦਿਆਰਥੀਆਂ ਨੇ ਸੁਚੱਜੇ ਮਾਰਚ ਪਾਸਟ ਰਾਹੀਂ ਅਨੁਸ਼ਾਸਨ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਅਤੇ ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾ ਕੇ ਖੇਡ ਮੇਲੇ ਦਾ ਉਦਘਾਟਨ ਕੀਤਾ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ ਨੇ ਸਾਲਾਨਾ ਖੇਡ ਰਿਪੋਰਟ ਪੇਸ਼ ਕਰਦੇ ਹੋਏ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਕਾਲਜ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਜ਼ਿਕਰ ਕੀਤਾ। ਖਿਡਾਰੀਆਂ ਨੇ 100, 200, 400, 800 ਅਤੇ 5000 ਮੀਟਰ ਦੌੜਾਂ, ਲੰਬੀ ਛਾਲ, ਤੀਹਰੀ ਛਾਲ, ਗੋਲਾ ਫੈਂਕ, ਡਿਸਕਸ ਥ੍ਰੋ ਤੇ ਰਿਲੇ ਦੌੜਾਂ ’ਚ ਜੋਸ਼ ਨਾਲ ਹਿੱਸਾ ਲਿਆ। ਮਨੋਰੰਜਕ ਖੇਡਾਂ ਵਿੱਚ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਬੀਏ ਭਾਗ ਪਹਿਲਾ ਦੇ ਅਦਿਤਿਆ ਗੋਇਲ ਨੂੰ ਸਰਬੋਤਮ ਪੁਰਸ਼ ਐਥਲੀਟ ਅਤੇ ਸੁਭਨੀਤ ਕੌਰ ਨੂੰ ਸਰਬੋਤਮ ਮਹਿਲਾ ਐਥਲੀਟ ਐਲਾਨਿਆ ਗਿਆ। ਜੇਤੂਆਂ ਨੂੰ ਮੈਡਲ ਤੇ ਸਰਟੀਫਿਕੇਟ ਦਿੱਤੇ। ਸਮਾਗਮ ਦੇ ਅੰਤ ’ਚ ਮਹਿਮਾਨਾਂ ਨੇ ਖਿਡਾਰੀਆਂ ਨੂੰ ਪ੍ਰੇਰਿਆ।