ਕੋਆਪ੍ਰੇਟਿਵ ਸੁਸਾਇਟੀ ’ਚ ਕਿਸਾਨਾਂ ਨੂੰ ਮੰਡੀਆਂ ਚੈੱਕ ਬੁੱਕ ਵੰਡੀਆਂ
ਕੋਆਪਰੇਟਿਵ ਸੁਸਾਇਟੀ ਬਹਿਮਣ ਦੀਵਾਨਾ ਵਿਖੇ ਕਿਸਾਨਾਂ ਨੂੰ ਮੰਡੀਆਂ ਚੈੱਕ ਬੁੱਕ ਵੰਡੀਆਂ
Publish Date: Thu, 19 Feb 2026 04:29 PM (IST)
Updated Date: Thu, 19 Feb 2026 04:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੋਨਿਆਣਾ : ਕੋਆਪ੍ਰੇਟਿਵ ਸੁਸਾਇਟੀ ਬਹਿਮਣ ਦੀਵਾਨਾ ਵਿਖੇ ਸਕੱਤਰ ਜਗਜੀਤ ਸਿੰਘ ਦੀ ਅਗਵਾਈ ਹੇਠ ਇਕ ਸੰਖੇਪ ਜਿਹਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਕੋਆਪ੍ਰੇਟਿਵ ਬੈਂਕ ਬ੍ਰਾਂਚ ਬੀੜ ਬਹਿਮਣ ਦੇ ਮੈਨੇਜਰ ਨਵਜੋਤ ਕੌਰ ਅਤੇ ਸਹਾਇਕ ਮੈਨੇਜਰ ਦੀਵਾਂਸ਼ੂ ਗੋਇਲ ਨੇ ਸ਼ਿਰਕਤ ਕੀਤੀ ਅਤੇ ਸੁਸਾਇਟੀ ਸਟਾਫ ਅਤੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਬੀੜ ਬਹਿਮਣ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਵਿੱਚੋਂ ਪਹਿਲ ਕਦਮੀ ਕਰਦਿਆਂ ਈ- ਛੇ ਕਰਜ਼ੇ ਦੀਆਂ ਨਵੀਆਂ ਚੈੱਕ ਬੁੱਕ ਵੰਡੀਆਂ ਗਈਆਂ। ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬੈਂਕ ਅਤੇ ਸੁਸਾਇਟੀ ਵਿਚ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਵਾਲੀਆ, ਭੋਲਾ ਸਿੰਘ ਵਾਲੀਆ, ਗੋਰਾ ਸਿੰਘ ਮੈਂਬਰ, ਜਸਵੰਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।