ਬੀਐੱਸਸੀ ਸਮੈਸਟਰ-3 ਦਾ ਨਤੀਜਾ ਰਿਹਾ ਸ਼ਾਨਦਾਰ
ਐਸਐਸਡੀ ਕਾਲਜ ਬੀਐਸਸੀ ਦੂਜਾ ਸਾਲ (ਮੈਡੀਕਲ ਅਤੇ ਨਾਨ-ਮੈਡੀਕਲ) ਸਮੈਸਟਰ 3 ਦਾ ਨਤੀਜਾ ਸ਼ਾਨਦਾਰ
Publish Date: Wed, 18 Feb 2026 05:19 PM (IST)
Updated Date: Thu, 19 Feb 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਯੂਜੀਸੀ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ ਜਾਰੀ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸਐੱਸਡੀ ਗਰਲਜ਼ ਕਾਲਜ (ਆਟੋਨੋਮਸ ਕਾਲਜ), ਬਠਿੰਡਾ ਨੇ ਆਪਣੇ ਵੱਖ-ਵੱਖ ਯੂਜੀ ਤੇ ਪੀਜੀ ਕੋਰਸਾਂ ਦੇ ਨਤੀਜੇ ਐਲਾਨ ਦਿੱਤੇ ਹਨ। ਇਨ੍ਹਾਂ ਕੋਰਸਾਂ ਦੀਆਂ ਪ੍ਰੀਖਿਆਵਾਂ ਦਸੰਬਰ 2025 ਵਿਚ ਕਾਲਜ ਵੱਲੋਂ ਕਰਵਾਈਆਂ ਗਈਆਂ ਸਨ। ਬੀਐੱਸਸੀ ਮੈਡੀਕਲ ਅਤੇ ਬੀਐਸਸੀ. ਨਾਨ-ਮੈਡੀਕਲ ਸਮੈਸਟਰ 3 (ਦਸੰਬਰ 2025) ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਨਤੀਜਿਆਂ ’ਚ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ। ਬੀਐਸਸੀ ਮੈਡੀਕਲ ਸਮੈਸਟਰ-3 ਵਿਚ ਨੰਦਨੀ ਨੇ 9.17 ਐਸਜੀਪੀਏ ਨਾਲ ਪਹਿਲਾ ਸਥਾਨ, ਜੈਸਮਿਨ ਕੌਰ ਨੇ 9.00 ਐਸਜੀਪੀਏ ਨਾਲ ਦੂਜਾ ਸਥਾਨ ਤੇ ਨਿਕਿਤਾ ਨੇ 8.87 ਐਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੀਐਸਸੀ. ਨਾਨ-ਮੈਡੀਕਲ ਸਮੈਸਟਰ 3 ਵਿਚ ਰਨਦੀਪ ਕੌਰ ਨੇ 8.27 ਐਸਜੀਪੀਏ ਨਾਲ ਪਹਿਲਾ ਸਥਾਨ, ਚੇਸ਼ਟਾ ਸ਼ਰਮਾ ਨੇ 8.27 ਐਸਜੀਪੀਏ ਨਾਲ ਦੂਜਾ ਸਥਾਨ ਅਤੇ ਨਿਮਾ ਕੁਮਾਰੀ ਨੇ 8.23 ਐਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਬੰਧਕਾਂ ਨੇ ਵਿਦਿਆਰਥਣਾਂ ਦੀ ਇਸ ਉਪਲੱਬਧੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਉਜਵਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।