ਆਈਐੱਚਐੱਮ ’ਚ ਕ੍ਰਾਫਟਸਮੈਨਸ਼ਿਪ ਸਰਟੀਫ਼ਿਕੇਟ ਲਈ ਦਾਖ਼ਲੇ ਸ਼ੁਰੂ
ਆਈਐਚਐੱਮ ਬਠਿੰਡਾ ਵਿਖੇ ਕ੍ਰਾਫਟਸਮਾਨਸ਼ਿਪ ਸਰਟੀਫ਼ਿਕੇਟ ਲਈ ਦਾਖਲੇ ਸ਼ੁਰੂ
Publish Date: Wed, 18 Feb 2026 05:17 PM (IST)
Updated Date: Thu, 19 Feb 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੂਬਾ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਚਲਾਏ ਜਾਂਦੇ ਇੰਸਟੀਟਿਊਟ ਆਫ ਹਾਸਪੀਟੈਲਿਟੀ ਮੈਨਜਮੈਂਟ (ਆਈਐੱਚਐੱਮ) ਦੇ ਹੋਟਲ ਮੈਨਜਮੈਂਟ ਕੋਰਸਾਂ ਲਈ ਦਾਖਲਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਪ੍ਰਿੰਸੀਪਲ-ਕਮ-ਵਧੀਕ ਡੀਸੀ (ਵਿਕਾਸ) ਮੈਡਮ ਕੰਚਨ ਆਈਏਐੱਸ ਨੇ ਦੱਸਿਆ ਕਿ ਡਿਗਰੀ ਕੋਰਸ, ਡਿਪਲੋਮਾ ਕੋਰਸ ਅਤੇ ਕ੍ਰਾਫਟਸਮਾਨਸ਼ਿਪ ਸਰਟੀਫਿਕੇਟ ਕੋਰਸ ਲਈ ਦਾਖ਼ਲੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਭਾਰਤ ਤੇ ਵਿਦੇਸ਼ਾਂ ਵਿਚ ਸਫਲ ਨੌਕਰੀ ਦੀ ਪਲੇਸਮੇਂਟ ਲਈ ਮੌਕਿਆਂ ਦਾ ਲਾਭ ਮਿਲਦਾ ਹੈ। ਡਿਗਰੀ ਕੋਰਸ ਚ ਅਪਲਾਈ ਕਰਨ ਲਈ ਘੱਟੋਂ-ਘੱਟ ਵਿੱਦਿਅਕ ਯੋਗਤਾ ਬਾਰਵੀ (ਕਿਸੇ ਵੀ ਵਿਸ਼ੇ ’ਚ) ਨਾਲ ਰਾਸ਼ਟਰੀ ਹੋਟਲ ਪ੍ਰਬੰਧਨ ਅਤੇ ਕੈਟਰਿੰਗ ਤਕਨੀਕੀ ਕੌਂਸਲ ਵੱਲੋਂ ਲਈ ਗਈ ਪ੍ਰਵੇਸ਼ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ। ਡਿਪਲੋਮਾ ਕੋਰਸ ਲਈ ਕਿਸੇ ਵੀ ਵਿਸ਼ੇ ’ਚ ਬਾਰਵੀ ਪਾਸ ਹੋਣਾ ਚਾਹੀਦਾ ਹੈ। ਆਈ.ਐਚ.ਐੱਮ ਵੱਲੋਂ ਫ਼ੂਡ ਪ੍ਰੋਡਕਸ਼ਨ, ਫ਼ਰੰਟ ਆਫ਼ਿਸ, ਹਾਊਸ ਕੀਪਿੰਗ, ਫ਼ੂਡ ਐਂਡ ਬੇਵਰੇਜ ਸਰਵਿਸ ਅਤੇ ਬੇਕਰੀ ਤੇ ਕਨ੍ਫੈਕਸ਼ਨੇਰੀ ਚ ਡਿਪਲੋਮਾ ਕੋਰਸ ਕਰਵਾਏ ਜਾਂਦੇ ਹਨ। ਕ੍ਰਾਫਟਸਮਾਨਸ਼ਿਪ ਸਰਟੀਫ਼ਿਕੇਟ ਕੋਰਸ ’ਚ ਦਸਵੀਂ ਪਾਸ ਵਿਦਿਆਰਥੀਆਂ ਲਈ ਹੋਟਲ ਇੰਡਸਟਰੀ ’ਚ ਜਾਣ ਦਾ ਸੁਨਹਿਰੀ ਮੌਕਾ ਹੈ। ਇਸ ਤਹਿਤ 6 ਮਹੀਨੇ ਦਾ ਡਿਪਲੋਮਾ ਫ਼ੂਡ ਤੇ ਬੇਵਰੇਜ ਸਰਵਿਸ ਅਤੇ ਡੇਢ ਸਾਲ ਦਾ ਸਰਟੀਫ਼ਿਕੇਟ ਕੋਰਸ ਫ਼ੂਡ ਪ੍ਰੋਡਕਸ਼ਨ ਅਤੇ ਪੇਸਟਰੀ ’ਚ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕੇ ਵਧੇਰੇ ਜਾਣਕਾਰੀ ਲਈ 97800-02223, 98156-49642 ਅਤੇ 97800-08610 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।