ਜੈਨ ਗਰਲਜ਼ ਕਾਲਜ ਦੀ 18ਵੀਂ ਐਥਲੈਟਿਕਸ ਮੀਟ ਮੁਕੰਮਲ
ਜੈਨ ਗਰਲਜ਼ ਕਾਲਜ ਦੀ 18ਵੀਂ ਐਥਲੈਟਿਕਸ ਮੀਟ ਸ਼ਾਨਦਾਰ ਢੰਗ ਨਾਲ ਸੰਪੰਨ
Publish Date: Tue, 17 Feb 2026 06:05 PM (IST)
Updated Date: Wed, 18 Feb 2026 04:10 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਜੈਨ ਗਰਲਜ ਕਾਲਜ ’ਚ 18ਵੀਂ ਐਥਲੈਟਿਕਸ ਮੀਟ ਬੜੇ ਉਤਸ਼ਾਹ ਨਾਲ ਕਰਵਾਈ ਗਈ। ਕਾਲਜ ਕੈਂਪਸ ਖੇਡ ਪ੍ਰੇਮੀਆਂ ਦੀਆਂ ਤਾੜੀਆਂ ਤੇ ਖਿਡਾਰੀਆਂ ਦੇ ਹੌਸਲੇ ਨਾਲ ਗੂੰਜਦਾ ਰਿਹਾ। ਇਸ ਐਥਲੈਟਿਕਸ ਮੀਟ ਮਨਪ੍ਰੀਤ ਕੌਰ (ਫਿਜ਼ੀਕਲ ਵਿਭਾਗ) ਦੀ ਅਗਵਾਈ ਹੇਠ ਕਰਵਾਈ ਗਈ। ਵਿਦਿਆਰਥਣਾਂ ਨੇ 100 ਮੀਟਰ, 200 ਮੀਟਰ, 400 ਮੀਟਰ ਦੌੜ, ਲਾਂਗ ਜੰਪ, ਰੱਸਾ ਕੱਸੀ, ਨੇਜ਼ਾ ਸੁੱਟਣ ਤੇ ਗੋਲਾ ਸੁੱਟਣ ਸਮੇਤ ਕਈ ਖੇਡ ਮੁਕਾਬਲਿਆਂ ਵਿਚ ਵਧ-ਚੜ੍ਹ ਕੇ ਭਾਗ ਲਿਆ। ਹਰ ਸਮਾਗਮ ’ਚ ਖਿਡਾਰੀਆਂ ਨੇ ਆਪਣੀ ਯੋਗਤਾ ਤੇ ਦ੍ਰਿੜਤਾ ਦਾ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਪ੍ਰੋ. ਗੁਰਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਲਈ ਬਹੁਤ ਜ਼ਰੂਰੀ ਹਨ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਹਿੱਸਾ ਲੈਣਾ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਟੀਮ ਭਾਵਨਾ ਪੈਦਾ ਕਰਦਾ ਹੈ। ਖੇਡ ਮੁਕਾਬਲਿਆਂ ਵਿਚ ਮਨਜੀਤ ਕੌਰ (ਬੀ.ਏ. ਪਹਿਲਾ ਸਾਲ) ਨੇ ਬੈਸਟ ਅਥਲੀਟ ਸੀਨੀਅਰ ਅਤੇ ਮਨਪ੍ਰੀਤ ਕੌਰ (2 ਆਰਟਸ) ਨੇ ਬੈਸਟ ਅਥਲੀਟ ਜੂਨੀਅਰ ਦਾ ਖਿਤਾਬ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਅੰਤ ’ਚ ਜੇਤੂ ਵਿਦਿਆਰਥਣਾਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ। ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਮੈਂਬਰ, ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥਣਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।