ਨੌਜਵਾਨ ਨੇ ਲਿਆ ਫਾਹਾ
ਨੌਜਵਾਨ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ
Publish Date: Tue, 17 Feb 2026 04:32 PM (IST)
Updated Date: Wed, 18 Feb 2026 04:13 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਗ੍ਰੀਨ ਸਿਟੀ ਰੋਡ ’ਤੇ ਫੇਸ 4-5 ਵਿਚ ਗੁਦਾਮ ’ਚ ਇਕ ਨੌਜਵਾਨ ਨੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਅਤੇ ਥਾਣਾ ਥਰਮਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਪਹੁੰਚਾਇਆ। ਮ੍ਰਿਤਕ ਦੀ ਪਛਾਣ ਵਿੱਕੀ ਕੁਮਾਰ ਵਾਸੀ ਪਿੰਡ ਬਾਰੂ ਤਹਿਸੀਲ ਗਿਦੜਬਾਹਾ ਵਜੋਂ ਹੋਈ।