ਮਾਈ ਭਾਰਤ ਬਜਟ ਕੁੱਇਜ਼ ਲਈ ਕਰਵਾਈ ਆਨਲਾਈਨ ਭਾਗੀਦਾਰੀ
ਮਾਈ ਭਾਰਤ ਬਜਟ ਕੁੱਇਜ਼ ਲਈ ਵਿਦਿਆਰਥੀਆਂ ਦੀ ਆਨਲਾਈਨ ਭਾਗੀਦਾਰੀ ਕਰਵਾਈ
Publish Date: Mon, 16 Feb 2026 04:22 PM (IST)
Updated Date: Tue, 17 Feb 2026 04:03 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼੍ਰੀ ਸਨਾਤਨ ਧਰਮ ਗਰਲਜ਼ ਕਾਲਜ ਦੀਆਂ ਐੱਨਐੱਸਐੱਸ ਇਕਾਈਆਂ ਵੱਲੋਂ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ “ਮਾਈ ਭਾਰਤ ਬਜਟ ਕੁੱਇਜ਼ 2026” ਵਿਚ ਵਿਦਿਆਰਥੀਆਂ ਦੀ ਆਨਲਾਈਨ ਭਾਗੀਦਾਰੀ ਕਰਵਾਈ ਗਈ। ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਡਾ. ਸਿਮਰਜੀਤ ਕੌਰ ਅਤੇ ਗੁਰਮਿੰਦਰ ਜੀਤ ਕੌਰ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਇਸ ਕੁੱਇਜ਼ ਦਾ ਉਦੇਸ਼ ਕੇਂਦਰੀ ਬਜਟ 2026-27 ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਨੌਜਵਾਨਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਬਜਟ ਨਾਲ ਜੁੜੇ ਮੁੱਖ ਬਿੰਦੂਆਂ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਐਨਐਸਐਸ ਟੀਮ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਜਾਗਰੂਕਤਾ ਪਰਚੇ ਕਾਲਜ ਦੇ ਵੱਖ-ਵੱਖ ਸਥਾਨਾਂ ‘ਤੇ ਲਗਾਉਣ ਦੇ ਆਦੇਸ਼ ਦਿੱਤੇ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਮੁਹਿੰਮ ਨਾਲ ਜੁੜ ਸਕਣ। ਇਸ ਆਨਲਾਈਨ ਕੁੱਇਜ਼ ਵਿਚ ਕਾਲਜ ਦੇ ਕੁੱਲ 220 ਵਿਦਿਆਰਥੀਆਂ ਅਤੇ ਵਲੰਟੀਅਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।